Tuesday, May 13

ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਪ੍ਰਸਤਾਵਿਤ ਨਵੇਂ ਗੁਣਵੱਤਾ ਮਿਆਰਾਂ ਨਾਲ ਅਨਾਜ ਦੀ ਸਰਕਾਰੀ ਖਰੀਦ ਸੰਭਵ ਨਹੀਂ – ਡਾ ਅਮਰ ਸਿੰਘ

ਰਾਏਕੋਟ(ਲੁਧਿਆਣਾ), (ਸੰਜੇ ਮਿੰਕਾ) – ਡਾ.ਅਮਰ ਸਿੰਘ ਸੰਸਦ ਮੈਂਬਰ ਸ੍ਰੀ ਫਤਹਿਗੜ੍ਹ ਸਾਹਿਬ ਨੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੁਆਰਾ ਗੁਣਵੱਤਾ (ਕੁਆਲਟੀ) ਦੇ ਨਿਯਮਾਂ ਵਿਚ ਬਦਲਾਅ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਇੰਨੇ ਸਖਤ ਹਨ ਕਿ ਕਿਸੇ ਵੀ ਅਨਾਜ ਦੀ ਸਰਕਾਰੀ ਖਰੀਦ ਸੰਭਵ ਨਹੀਂ ਹੋ ਸਕਦੀ। ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਬੋਲਦਿਆਂ, ਉਨ੍ਹਾਂ ਕਿਹਾ ਕਿ ਅਖਬਾਰਾਂ ਦੀਆਂ ਰਿਪੋਰਟਾਂ ਪੜ੍ਹਨ ਤੋਂ ਬਾਅਦ ਉਨ੍ਹਾਂ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਇਹ ਸਪੱਸ਼ਟ ਹੋਇਆ ਹੈ ਕਿ ਨਿਗਮ ਵੱਲੋਂ ਇਹ ਬਦਲਾਅ ਲਿਆਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੋਹਰੇ ਮਾਪਦੰਡ ਅਪਣਾ ਰਹੇ ਹਨ ਇਕ ਪਾਸੇ ਤਾਂ ਬਿਆਨ ਦੇ ਰਹੇ ਹਨ ਕਿ ਐਮ.ਐਸ.ਪੀ. ‘ਤੇ ਖਰੀਦ ਜਾਰੀ ਰਹੇਗੀ ਅਤੇ ਦੂਜੇ ਪਾਸੇ ਨਵੇਂ ਨਿਯਮ ਲਿਆਉਣਗੇ ਜੋ ਖਰੀਦ ਨੂੰ ਅਸੰਭਵ ਬਣਾ ਦਿੰਦੇ ਹਨ।
ਡਾ. ਅਮਰ ਸਿੰਘ ਨੇ ਕਿਹਾ ਕਿ ਅਧਿਕਾਰਤ ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ਕਿ ਇਹ ਤਬਦੀਲੀਆਂ ਕੇਂਦਰ ਸਰਕਾਰ ਦੇ ਨਿੱਜੀ ਕਾਰਪੋਰੇਟ ਭਾਈਵਾਲਾਂ ਦੀ ਸਲਾਹ ਅਨੁਸਾਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਜਦੋਂ ਪਿਛਲੇ ਸਾਲ ਖੇਤ ਕਾਨੂੰਨ ਲਾਗੂ ਕੀਤੇ ਗਏ ਸਨ, ਉਦੋਂ ਵਿਰੋਧੀ ਧਿਰ ਵੱਲੋਂ ਇਹੀ ਖਦਸ਼ਾ ਜਾਹਿਰ ਕੀਤਾ ਗਿਆ ਸੀ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਕਿਸਾਨਾਂ ਨੂੰ ਹੋਰ ਸਜਾ ਨਾ ਦੇਣ ਅਤੇ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਤਾਂ ਜੌ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਬਚਾਇਆ ਜਾ ਸਕੇ।

About Author

Leave A Reply

WP2Social Auto Publish Powered By : XYZScripts.com