Monday, June 30

ਸਿਵਲ ਸਰਜਨ ਲੁਧਿਆਣਾ ਵੱਲੋਂ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਲਾਜਮੀ ਕਰਨ ਦੇ ਨਿਰਦੇਸ਼

  • ਸਿਹਤ ਕਰਮਚਾਰੀਆਂ ਤੇ ਦਾਈਆਂ ਵੱਲੋਂ ਘਰਾਂ ‘ਚ ਨਾ ਕੀਤੀ ਜਾਵੇ ਡਲਿਵਰੀ

ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਅਧੀਨ ਪੈਂਦੇ ਏਰੀਏ ਵਿਚ ਹਰ ਇੱਕ ਗਰਭਵਤੀ ਦੀ ਰਜਿਸਟਰੇਸ਼ਨ ਲਾਜਮੀ ਕੀਤੀ ਜਾਵੇ ਅਤੇ ਸਿਹਤ ਕਰਮਚਾਰੀਆਂ ਤੇ ਦਾਈਆਂ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਆਪਣੇ ਏਰੀਏ ਵਿਚ ਕੋਈ ਵੀ ਡਲਿਵਰੀ ਘਰਾਂ ਵਿੱਚ ਨਾ ਕੀਤੀ ਜਾਵੇ. ਉਨ੍ਹਾ ਇਹ ਵੀ ਕਿਹਾ ਕਿ ਗਰਭਵਤੀ ਮਾਵਾਂ ਨੂੰ ਵੀ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਘਰਾਂ ਵਿਚ ਡਲਿਵਰੀ ਕਰਾਉਣ ਦੇ ਮਾੜੇ ਸਿੱਟਿਆਂ ਤੋਂ ਵੀ ਜਾਣੂੰ ਕਰਵਾਇਆ ਜਾਵੇ।ਉਨ੍ਹਾ ਕਿਹਾ ਕਿ ਗਰਭਵਤੀ ਮਾਵਾਂ ਨੂੰ ਉਨ੍ਹਾਂ ਦੇ ਨੇੜਲੇ ਸਿਹਤ ਕੇਂਦਰ ਦੀ ਵੀ ਜਾਣਕਾਰੀ ਦਿੱਤੀ ਜਾਵੇ, ਜਿੱਥੇ ਉਹ ਬੱਚੇ ਦੀ ਡਲਿਵਰੀ ਕਰਵਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਅਧੀਨ ਏਰੀਏ ਵਿੱਚ ਕੰਮ ਕਰ ਰਹੀਆਂ ਦਾਈਆਂ ਨੂੰ ਸਿਹਤ ਵਿਭਾਗ ਦੇ ਨਿਯਮਾਂ ਬਾਰੇ ਪੂਰੀ ਤਰਾਂ ਜਾਣੂ ਕਰਵਾਇਆ ਜਾਵੇ ਅਤੇ ਘਰਾਂ ਵਿਚ ਡਲਿਵਰੀ ਕਰਨ ਤੇ ਲੱਗੀ ਰੋਕ ਬਾਰੇ ਵੀ ਦੱਸਿਆ ਜਾਵੇ.ਉਨ੍ਹਾਂ ਕਿਹਾ ਕਿ ਸਾਰੇ ਐਸ.ਐਮ.ਓ. ਸਹਿਬਾਨ ਆਪਣੇ ਅਧੀਨ ਪੈਂਦੇ ਏਰੀਏ ਵਿਚ ਕੋਈ ਗਰਭਵਤੀ ਔਰਤ ਦੀ  ਮੌਤ ਅਤੇ ਬੱਚੇ ਦੀ ਮੌਤ ਹੋਣ ਦੀ ਸੂਰਤ ਵਿੱਚ ਜਣੇਪਾ ਕਰਨ ਵਾਲੀ ਦਾਈ ‘ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਦਰਜ਼ ਕਰਵਾਉਣ, ਜਿਸ ਨਾਲ ਜੱਚਾ-ਬੱਚਾ ਦੀ ਮੌਤ ਦਰ ਨੂੰੰ ਘਟਾਇਆ ਜਾ ਸਕਦਾ ਹੈ.

About Author

Leave A Reply

WP2Social Auto Publish Powered By : XYZScripts.com