- ਕੈਂਪ ‘ਚ 6 ਨਾਮੀ ਕੰਪਨੀਆਂ ਨੇ ਲਿਆ ਹਿੱਸਾ
- 56 ਉਮੀਦਵਾਰਾਂ ਨੇ ਭਾਗ ਲਿਆ, 23 ਉਮਦੀਵਾਰਾਂ ਦੀ ਹੋਈ ਚੋਣ ਤੇ 11 ਪ੍ਰਾਰਥੀਆਂ ਨੂੰ ਕੀਤਾ ਗਿਆ ਸ਼ਾਰਟਲਿਸਟ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਅੱਜ ਦਫ਼ਤਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 6 ਨਾਮੀ ਕੰਪਨੀਆਂ ਨੇ ਭਾਗ ਲਿਆ। ਰੋਜ਼ਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਗ ਲੈਣ ਵਾਲੀਆ ਕੰਪਨੀਆਂ ਵਿੱਚ ਆਈ.ਸੀ.ਆਈ.ਸੀ.ਆਈ., ਕੇ.ਐਫ.ਸੀ., ਬਜਾਜ਼ ਫਾਇਨੈਂਸ, ਏਕਸਾਇਡ ਲਾਇਫ ਇੰਸ਼ੋਰੈਂਸ, ਰੋੋਕਮੈਨ ਫਾਊਂਡੇਸ਼ਨ ਅਤੇ ਪੁਖਰਾਜ ਵੱਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਵੱਖ-ਵੱਖ ਯੋਗਤਾ (ਜਿਵੇਂ ਕਿ 10ਵੀਂ, 12ਵੀਂ, ਗ੍ਰੈਜੂਏਸ਼ਨ, ਆਈ.ਟੀ.ਆਈ. ਅਤੇ ਡਿਪਲੋਮਾ ਹੋਲਡਰ) ਵਾਲੇ ਕੁੱਲ 56 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾ ਵਿਚੋਂ 23 ਉਮਦੀਵਾਰ ਸਲੈਕਟ ਕੀਤੇ ਗਏ ਅਤੇ 11 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਬਿਊਰੋ ਵਿਖੇ ਹਰ ਹਫਤੇ ਸ਼ੁੱਕਰਵਾਰ ਵਾਲੇ ਦਿਨ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਪੰਜਾਬ ਸਰਕਾਰ ਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਉਪਰਾਲਾ ਸਫ਼ਲ ਬਣਾਇਆ ਜਾ ਸਕੇ। ਇਸ ਦੀ ਜਾਣਕਾਰੀ ਇਸ ਵਿਭਾਗ ਦੇ ਫੈਸਬੁੱਕ ਪੇਜ ‘ਤੇ ਪਾਈ ਜਾਂਦੀ ਹੈ ਜਿਸ ਦਾ ਲਿੰਕ ਹੈ।