Sunday, May 11

ਖੰਨਾ ਪੁਲਿਸ ਵੱਲੋ ‘ਮਹਾਂ ਸ਼ਿਵਰਾਤਰੀ’ ਦੇ ਪਵਿੱਤਰ ਦਿਹਾੜੇ ਮੌਕੇ ਕੀਤੇ ਪੁਖਤਾ ਸੁਰੱਖਿਆ ਪ੍ਰਬੰਧ

ਖੰਨਾ (ਲੁਧਿਆਣਾ), (ਸੰਜੇ ਮਿੰਕਾ) – ਸੀਨੀਅਰ ਪੁਲਿਸ ਕਪਤਾਨ ਖੰਨਾ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ‘ਮਹਾਂ-ਸ਼ਿਵਰਾਤਰੀ’ ਦੇ ਪਵਿੱਤਰ ਅਤੇ ਮਹਾਨ ਦਿਹਾੜੇ ਮੌਕੇ ਸਮੂਹ ਸ਼ਹਿਰ ਨਿਵਾਸੀਆ ਨੂੰ ਲੱਖ-ਲੱਖ ਵਧਾਈਆ ਦਿੱਤੀਆ ਗਈਆ ਅਤੇ ਇਸ ਮਹਾਨ ਅਤੇ ਸ਼ੁਭ ਤਿਉਹਾਰ ਨੂੰ ਸ਼ਾਂਤਮਈ ਅਤੇ ਪਵਿੱਤਰਤਾ ਨਾਲ ਮਨਾਉਣ ਲਈ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਖੰਨਾ ਪੁਲਿਸ ਵੱਲੋ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਇਸਦੇ ਤਹਿਤ ਜਿਲਾ ਸੀਲਿੰਗ ਦੌਰਾਨ ਸਰਚ ਅਪ੍ਰੇਸ਼ਨ/ਏਰੀਆ ਡੋਮੀਨੇਸ਼ਨ, ਰੇਲਵੇ ਸਟੇਸ਼ਨ/ਬਸ ਸਟੈਂਡਾਂ ਆਦਿ ਦੀ ਚੈਕਿੰਗ, ਢਾਬਿਆਂ/ਹੋਟਲਾਂ/ਸਰਾਵਾਂ/ਮਾਲ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੋਂ ਹੀ ‘ਇਤਿਹਾਸਿਕ ਸ਼ਿਵ ਮੰਦਿਰ ਚਹਿਲਾ’ ਅਤੇ ਹੋਰ ਧਾਰਮਿਕ ਸਥਾਨਾਂ ‘ਤੇ ਐਂਟੀ ਸਾਬੋਟੇਜ਼ ਚੈਕਿੰਗ ਕਰਵਾਈ ਗਈ ਅਤੇ ਐੱਸ.ਪੀ. ਅਤੇ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆ ਦੀ ਨਿਗਰਾਨੀ ਹੇਠ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਸਮਾਜ ਵਿਰੋਧੀ/ਸ਼ਰਾਰਤੀ ਅਨਸਰਾਂ ਵੱਲੋ ਕਿਸੇ ਪ੍ਰਕਾਰ ਦੀ ਸਮੱਸਿਆ ਖੜੀ ਨਾ ਕੀਤੀ ਜਾ ਸਕੇ।
ਇਸਤੋ ਇਲਾਵਾ ਐੱਸ.ਐੱਸ.ਪੀ. ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਮੁੱਖ ਅਫਸਰਾਨ ਵੱਲੋ ਆਪੋ-ਆਪਣੇ ਥਾਣਿਆਂ ਦੇ ਏਰੀਆ ਵਿੱਚ ਸੰਵੇਦਨਸ਼ੀਲ ਸਥਾਨਾਂ ‘ਤੇ ਨਾਕਾਬੰਦੀਆ ਕੀਤੀਆ ਗਈਆ ਹਨ ਤਾਂ ਜੋ ਇਹ ਪਵਿੱਤਰ ਅਤੇ ਸ਼ੁਭ ਦਿਹਾੜਾ ਅਮਨ ਅਤੇ ਸ਼ਾਂਤਮਈ ਤਰੀਕੇ ਨਾਲ ਮਨਾਇਆ ਜਾ ਸਕੇ।

About Author

Leave A Reply

WP2Social Auto Publish Powered By : XYZScripts.com