- ਕਿਹਾ! ਹੁਣ, 28 ਮਾਰਚ ਨੂੰ ਸੀ.ਜੀ. ਕੰਪਲੈਕਸ ਵਿਖੇ ਹੋਵੇਗੀ ਪ੍ਰੀਖਿਆ
- ਉਮੀਦਵਾਰਾਂ ਨੂੰ ਆਪਣੇ ਦਾਖਲਾ ਕਾਰਡ ਤੈਅ ਸਮੇਂ ਦੌਰਾਨ ਪ੍ਰਾਪਤ ਕਰਨ ਦੀ ਕੀਤੀ ਅਪੀਲ
ਲੁਧਿਆਣਾ, (ਸੰਜੇ ਮਿੰਕਾ) – ਡਾਇਰੈਕਟਰ ਭਰਤੀ, ਏ.ਆਰ.ਓ. ਕਰਨਲ ਸਜੀਵ ਐਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਨਿਕ ਜਨਰਲ ਡਿਊਟੀ ਸ਼੍ਰੇਣੀ ਲਈ ਸਾਂਝੀ ਦਾਖਲਾ ਪ੍ਰੀਖਿਆ ਜੋ ਤਕਨੀਕੀ ਸਮੱਸਿਆਵਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ, ਹੁਣ 28 ਮਾਰਚ, 2021 ਨੂੰ ਸੀ.ਜੀ. ਕੰਪਲੈਕਸ ਗਰਾਉਂਡ ਵਿਖੇ ਹੋਵੇਗੀ।
ਕਰਨਲ ਸਜੀਵ ਐਨ ਵੱਲੋਂ ਪ੍ਰੀਖਿਆ ਲਈ ਨਵੇਂ ਦਾਖਲੇ ਕਾਰਡ ਪ੍ਰਾਪਤ ਕਰਨ ਸਬੰਧੀ ਵੇਰਵਾ ਸਾਂਝੇ ਕਰਦਿਆਂ ਦੱਸਿਕਿ ਕਿ ਆਰ.ਐਮ.ਡੀ.ਐਸ. ਨੰਬਰ 1001 ਤੋਂ 1500 ਤੱਕ 15 ਮਾਰਚ, 2021 ਨੂੰ ਜਾਰੀ ਕੀਤੇ ਜਾਣਗੇ, ਇਸੇ ਤਰ੍ਹਾਂ ਆਰ.ਐਮ.ਡੀ.ਐਸ. ਨੰਬਰ 1501 ਤੋਂ 2000 ਤੱਕ 16 ਮਾਰਚ, 2001 ਤੋਂ 2500 ਤੱਕ 17 ਮਾਰਚ, 2501 ਤੋਂ 3000 ਤੱਕ 18 ਮਾਰਚ, 3001 ਤੋਂ 3500 ਤੱਕ 19 ਮਾਰਚ, 3501 ਤੋਂ 4000 ਤੱਕ 20 ਮਾਰਚ ਅਤੇ ਆਰ.ਐਮ.ਡੀ.ਐਸ. ਨੰਬਰ 4001 ਤੋਂ 4287 ਤੱਕ 22 ਮਾਰਚ, 2021 ਨੂੰ ਜਾਰੀ ਕੀਤੇ ਜਾਣਗੇ।
ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਦਾਖਲਾ ਕਾਰਡ ਦਫ਼ਤਰ ਫੌਜ ਭਰਤੀ, ਲੁਧਿਆਣਾ ਤੋਂ ਤੈਅ ਸਮੇਂ ਦੌਰਾਨ ਪ੍ਰਾਪਤ ਕਰਨ।