Sunday, May 11

ਮੈਡਮ ਨਵਦੀਪ ਕੌਰ ਬੀ ਡੀ ਪੀ ਓ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਣੇ

ਲੁਧਿਆਣਾ,(ਸੰਜੇ ਮਿੰਕਾ)-ਪੇਂਡੂ ਵਿਕਾਸ ਵਿੱਚ ਤਰਜੀਹੀ ਭੂਮਿਕਾ ਨਿਭਾਉਣ ਵਾਲੇ ਸੂਬੇ ਭਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੀ ਜਥੇਬੰਦੀ ਬੀ ਡੀ ਪੀ ਓ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਮੈਡਮ ਨਵਦੀਪ ਕੌਰ ਲੁਧਿਆਣਾ ਪੀ ਸੀ ਐਸ ਨੂੰ ਸੂਬਾ ਪ੍ਰਧਾਨ ਚੁਣ ਲਿਆ ਗਿਆ ਹੈ।ਇਸ ਸਬੰਧੀ ਹੋਈ ਚੋਣ ਸਾਬਕਾ ਪ੍ਰਧਾਨ ਸੁਖਚੈਨ ਸਿੰਘ ਦੀ ਦੇਖ ਰੇਖ ਹੇਠ ਹੋਈ ਜਿਸ ਵਿਚ ਸੂਬਾ ਕਮੈਟੀ ਦੇ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ ਤੇ ਮੈਡਮ ਨਵਦੀਪ ਕੌਰ ਦੇ ਨਾਂ ਤੇ ਮੋਹਰ ਲਗਾਈ। ਮੈਡਮ ਨਵਦੀਪ ਕੌਰ ਨੇ ਇਸ ਮੋਕੇ ਅਪਣੀ ਨਿਯੁਕਤੀ ਲਈ ਸੂਬਾ ਕਮੈਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੇਂਡੂ ਵਿਕਾਸ ਕਾਰਜਾਂ ਲਈ ਬੀ ਡੀ ਪੀ ਓ ਇੱਕ ਅਹਿੰਮ ਭੁਮਿਕਾ ਅਦਾ ਕਰਦੇ ਹਨ ਤੇ ਸੂਬੇ ਭਰ ਦੇ ਅਫ਼ਸਰਾਂ ਦੀਆ ਹੱਕੀ ਮੰਗਾਂ ਲਈ ਓਹ ਤਨ ਮਨ ਨਾਲ ਯਤਨਸ਼ੀਲ ਰਹਿਣਗੇ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਓਨਾ ਦੇ ਸੰਜੀਦਾ ਹੱਲ ਲਈ  ਕੋਸ਼ਿਸ਼ ਕਰਨਗੇ।ਇਸ ਮੌਕੇ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਸੁਖਚੈਨ ਸਿੰਘ ਨੇ ਜਥੇਬੰਦੀ ਨੂੰ ਹਮੇਸ਼ਾਂ ਚੰਗੇ ਢੰਗ ਨਾਲ ਚਲਾਇਆ ਹੈ ਤੇ ਉਹ ਵੀ ਸਾਰੇ ਮੈਂਬਰਾਂ ਨੂੰ ਨਾਲ਼ ਲੈ ਕੇ ਚੱਲਣਗੇ। ਉਨ੍ਹਾਂ ਦੱਸਿਆਂ ਕਿ
ਧਨਵੰਤ ਸਿੰਘ ਰੰਧਾਵਾ ਨੂੰ ਜਥੇਬੰਦੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਪਰਨੀਤ ਕੌਰ ਨੂੰ ਮੀਤ ਪ੍ਰਧਾਨ  ਨਿਯੁਕਤ ਕੀਤਾ ਗਿਆ ਹੈ। ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਇਸ ਮੋਕੇ ਹਾਜਰ ਹੋਣ ਵਾਲ਼ੇ ਹੋਰਨਾਂ ਬਲਾਕ ਵਿਕਾਸ ਅਧਿਕਾਰੀਆਂ ਵਿੱਚ ਰੁਪਿੰਦਰਜੀਤ ਕੌਰ,ਪਿਆਰ ਸਿੰਘ, ਸੁੱਖਵਿੰਦਰ ਸਿੰਘ, ਅਭਿਨਵ ਗੋਇਲ, ਸੁਰਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਲੈਨਿਨ ਗਰਗ, ਪ੍ਰਭਾਕਰਨ ਸਿੰਘ ਅਤੇ  ਹੋਰ ਵੀ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com