- ਜ਼ਿਲ੍ਹੇ ਦੀਆਂ ਤਿੰਨ ਜੇਤੂਆਂ ਨੂੰ ਕੀਤਾ ਜਾਵੇਗਾ ਸਨਮਾਨਿਤ – ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 07 ਮਾਰਚ, 2021 ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਦੀਆਂ ਸਾਰੀਆਂ ਮਹਿਲਾ ਵੋਟਰਾਂ ਲਈ ‘ਮੁਕਾਬਲਾ ਬੋਲੀਆਂ ਦਾ’ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਹਰੇਕ ਮਹਿਲਾ ਵੋਟਰ ਵੱਲੋਂ ਬੋਲੀ ਤਿਆਰ ਕਰਕੇ 07 ਮਾਰਚ ਰਾਤ 12 ਵਜੇ ਤੱਕ ਈ-ਮੇਲ etldh@punjab.gov.in ‘ਤੇ ਭੇਜੀਆਂ ਜਾਣੀਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਮਹਿਲਾ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਹਿਲਾਵਾਂ, ਵੋਟ ਅਤੇ ਲੋਕਤੰਤਰ ਵਿਸ਼ੇ ਅਧੀਨ ਆਪਣੀਆਂ ਬੋਲੀਆਂ ਪੰਜਾਬੀ ਵਿੱਚ ਲਿਖ ਕੇ ਜ਼ਿਲ੍ਹਾ ਚੋਣ ਤਹਿਸੀਲਦਾਰ ਦੀ ਈ-ਮੇਲ etldh@punjab.gov.in ‘ਤੇ 07 ਮਾਰਚ ਰਾਤ 12 ਵਜੇ ਤੱਕ ਭੇਜੀਆਂ ਜਾਣ। ਤਿੰਨ ਜੇਤੂਆਂ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।