
ਲੁਧਿਆਣਾ, (ਸੰਜੇ ਮਿੰਕਾ,ਰਾਜੀਵ) – ਆਲ ਇੰਡੀਆ ਸਰਕਾਰੀ ਡਰਾਈਵਰ ਕੰਫਡਰੇਸ਼ਨ ਦੇ ਚੇਅਰਮੈਨ ਸ.ਹਰਵਿੰਦਰ ਸਿੰਘ (ਕਾਲਾ) ਬਤੌਰ ਡਰਾਈਵਰ ਦਫ਼ਤਰ ਬੀ.ਡੀ.ਪੀ.ਓ. ਲੁਧਿਆਣਾ ਤੋਂ ਸੇਵਾ ਮੁਕਤ ਹੋਏ।
ਦਫ਼ਤਰ ਦੇ ਸਟਾਫ ਵੱਲ਼ੋ ਉਨ੍ਹਾਂ ਦੀਆਂ ਸੇਵਾਂਵਾਂ ਪੂਰੀਆਂ ਹੋਣ ਉਪਰੰਤ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਚੇਅਰਮੈਨ ਬਲਾਕ ਸੰਮਤੀ ਲੁਧਿਆਣਾ-2 ਸ.ਬਲਬੀਰ ਸਿੰਘ ਬੁੱਢੇਵਾਲ ਅਤੇ ਬੀ.ਡੀ.ਪੀ.ਓ. ਸ.ਪਿਆਰਾ ਸਿੰਘ ਵੱਲੋਂ ਸ੍ਰੀ ਕਾਲਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮੂਹ ਦਫ਼ਤਰੀ ਸਟਾਫ ਤੋਂ ਇਲਾਵਾ ਉਨ੍ਹਾਂ ਦੇ ਡਰਾਈਵਰ ਸਾਥੀ ਵੀ ਮੌਜੂਦ ਸਨ।