- ਕੱਟੀਆਂ ਜਾਣ ਵਾਲੀਆਂ ਵੋਟਾਂ ਦੀ ਸੂਚੀ ਵੈਬਸਾਈਟ www.ludhiana.nic.in ‘ਤੇ ਵੇਖੀ ਜਾ ਸਕਦੀ ਹੈ – ਚੋਣਕਾਰ ਰਜਿਸ਼ਟ੍ਰੇਸ਼ਨ ਅਫ਼ਸਰ
ਲੁਧਿਆਣਾ,(ਸੰਜੇ ਮਿੰਕਾ) – ਚੋਣਕਾਰ ਰਜਿਸ਼ਟ੍ਰੇਸ਼ਨ ਅਫ਼ਸਰ 061-ਲੁਧਿਆਣਾ (ਦੱਖਣੀ)-ਕਮ-ਸਹਾਇਕ ਕਮਿਸ਼ਟਰ ਸਟੇਟ ਟੈਕਸ ਲੁਧਿਅਣਾ-2 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 061-ਲੁਧਿਆਣਾ(ਦੱਖਣੀ) ਅਧੀਨ ਪੈਂਦੇ ਮਾਇਗ੍ਰੇਟ ਲੇਬਰ ਅਤੇ ਮਿਲਟਰੀ ਪੋਲਿੰਗ ਸਟੇਸ਼ਨ ਤੋਂ ਸਿਫ਼ਟ ਹੋ ਚੁੱਕੇ ਵੋਟਰਾਂ ਦੀਆਂ ਵੋਟਾਂ ਸੌ-ਮੋਟੋ ਰਾਹੀਂ ਕੱਟੀਆਂ ਜਾਣੀਆਂ ਹਨ। ਚੋਣਕਾਰ ਰਜਿਸ਼ਟ੍ਰੇਸ਼ਨ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ 144-ਵਿਸ਼ਵਕਰਮਾ ਹਾਈ ਸਕੂਲ, ਭਗਵਾਨ ਨਗਰ (ਮਿਲੀਟਰੀ ਕੈਂਪ, ਢੋਲੇਵਾਲ ਤੋਂ 650 ਵੋਟਾਂ ਸਿਫ਼ਟ ਹੋਈਆਂ ਹਨ ਜਦਕਿ ਵੱਖ-ਵੱਖ ਪੋਲਿੰਗ ਸਟੇਸ਼ਨ ਨੰਬਰ 1 ਤੋਂ 143 ਅਤੇ 145 ਤੋਂ 10224 ਵੋਟਾਂ ਸਿਫ਼ਟ ਹੋਈਆਂ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੱਟੀਆਂ ਜਾਣ ਵਾਲੀਆਂ ਵੋਟਾਂ ਸਬੰਧੀ ਰਿਕਾਰਡ/ਲਿਸਟਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਦੀ ਜ਼ਿਲ੍ਹਾ ਪੱਧਰੀ ਵੈਬਸਾਈਟ www.ludhiana.nic.in ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਉਕਤ ਵੋਟਾਂ ਕੱਟਣ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਖ਼ਬਰ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-2, ਕਮਰਾ ਨੰ: 312, ਦੂਸਰੀ ਮੰਜ਼ਿਲ, ਲੁਧਿਆਣਾ ਵਿਖੇ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਨਿਰਧਾਰਤ ਮਿਤੀ ਤੋਂ ਬਾਅਦ ਕੋਈ ਵੀ ਇਤਰਾਜ਼ ਮਨਜ਼ੂਰ ਨਹੀਂ ਕੀਤਾ ਜਾਵੇਗਾ।