Tuesday, March 11

ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਕੈਂਟ ਵਿਖੇ ਭਰਤੀ ਰੈਲੀ 15 ਮਾਰਚ ਨੂੰ

ਲੁਧਿਆਣਾ, (ਸੰਜੇ ਮਿੰਕਾ,ਅਰੁਣ ਜੈਨ) – ਸਿੱਖ ਰੈਜੀਮੈਂਟਲ ਸੈਂਟਰ ਵੱਲੋਂ ਯੂਨਿਟ ਹੈਡਕੁਆਟਰਜ਼ ਕੋਟਾ ਅਧੀਨ ਸੇਵਾ ਅਧੀਨ ਸੈਨਿਕਾਂ ਦੇ ਪੁੱਤਰਾਂ/ਸਾਬਕਾ ਸੈਨਿਕਾਂ ਦੇ ਪੁੱਤਰਾਂ/ਵਿਧਵਾ ਦੇ ਪੁੱਤਰਾਂ/ਯੁੱਧ ਵਿੱਚ ਵਿਧਵਾ ਦੇ ਪੁੱਤਰਾਂ ਅਤੇ ਜਨਰਲ ਡਿਊਟੀ ਲਈ ਸੈਨਿਕਾਂ ਦੇ ਭਰਾਵਾਂ ਲਈ 15 ਮਾਰਚ, 2021 ਤੋਂ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਕੈਂਟ (ਝਾਰਖੰਡ) ਵਿਖੇ ਫੋਜ਼ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਕ ਬੁਲਾਰੇ ਨੇ ਦੱਸਿਆ ਕਿ ਸੈਨਿਕ ਜਨਰਲ ਡਿਊਟੀ (ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ) ਤੋਂ ਇਲਾਵਾ ਖੁੱਲੀ ਸ਼੍ਰੇਣੀ ਲਈ ਕੋਈ ਭਰਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਰਤੀ ਕਲਾਸ ਰਚਨਾ ਅਨੁਸਾਰ ਮਜਬੀ, ਰਮਦਾਸੀਆ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਭਾਰਤ ਦੇ ਕਿਸੇ ਵੀ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਨੁਸਾਰ ਕੀਤੀ ਜਾਵੇਗੀ। ਸੈਨਿਕ ਜਨਰਲ ਡਿਊਟੀ ਲਈ, ਉਮੀਦਵਾਰ ਨੂੰ ਹਰੇਕ ਵਿਸ਼ੇ ਵਿੱਚ ਘੱਟੋ ਘੱਟ 33 ਫੀਸਦ ਅੰਕਾਂ ਅਤੇ ਸਮੁੱਚੇ 45 ਫੀਸਦ ਅੰਕਾਂ ਦੇ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਅਕਤੀ ਕੋਲ ਮੈਟ੍ਰਿਕ ਵਿਚ 45  ਫੀਸਦ ਅੰਕ ਹੋਣ ਦੀ ਜ਼ਰੂਰਤ ਨਹੀਂ ਹੈ। ਸਿਪਾਹੀ ਜਨਰਲ ਡਿਊਟੀ ਸ਼੍ਰੇਣੀ ਲਈ ਉਮੀਦਵਾਰ ਦੀ ਉਮਰ 17½ ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

About Author

Leave A Reply

WP2Social Auto Publish Powered By : XYZScripts.com