Friday, May 9

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਰੁਪਏ ਦੀ ਸਬਸਿਡੀ ਜਾਰੀ

  • ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਸਥਾਪਤ ਕਰਨ ਲਈ ਬੈਂਕਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ, ਲੱਗਭੱਗ 8.25 ਕਰੋੜ ਰੁ: ਦੇ ਕਰਜੇ – ਚੇਅਰਮੈਨ

ਲੁਧਿਆਣਾ, (ਸੰਜੇ ਮਿੰਕਾ,ਮਦਾਨ ਲਾਲ ਗੁਗਲਾਨੀ ) – ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋੋਰੇਸ਼ਨ ਦੇ ਚੇਅਰਮੈਨ ਸ਼੍ਰੀ ਮੋਹਨ ਲਾਲ ਸੁਦ ਨੇ ਦੱਸਿਆ ਕਿ ਕਾਰਪੋੋਰੇਸ਼ਨ ਵਲੋੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਸਥਾਪਤ ਕਰਨ ਦੇ ਮੰਤਵ ਨਾਲ ਇਕ ਕਰੋੋੜ ਰੁਪਏ ਦੇ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਵੱਖ-ਵੱਖ ਬੈਂਕਾਂ ਦੁਆਰਾ ਇਨਾਂ ਲਾਭਪਾਤਰੀਆਂ ਨੂੰ ਲੱਗਭੱਗ 8.25 ਕਰੋੋੜ ਰੁਪਏ ਦੇ ਕਰਜੇ ਉਪਲਬੱਧ ਹੋੋ ਜਾਣਗੇ। ਇਹ ਪ੍ਰਾਪਤੀ ਸ: ਸਾਧੂ ਸਿੰਘ ਧਰਮਸੋੋਤ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟਗਿਣਤੀ ਵਿਭਾਗ ਮੰਤਰੀ ਦੇ ਯਤਨਾ ਸਦਕਾ ਮਾਨਯੋੋਗ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਸੰਭਵ ਹੋੋ ਸਕੀ ਹੈ ਜਿਨ੍ਹਾਂ ਵਲੋੋਂ ਕੋੋਵਿਡ-19 ਦੀ ਮਹਾਂਮਾਰੀ ਦੇ ਦੌੌਰ ਦੌੌਰਾਨ ਕਾਰਪੋੋਰੇਸ਼ਨ ਨੂੰ ਚਾਲੂ ਮਾਲੀ ਸਾਲ ਦੌੌਰਾਨ ਸ਼ੇਅਰ ਕੈਪੀਟਲ ਅਤੇ ਸਬਸਿਡੀ ਦੇ ਕੁਲ 792.53 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਨੇੜਲੇ ਭਵਿੱਖ ਵਿਚ ਲੱਗਭੱਗ 170 ਲੱਖ ਰੁਪਏ ਹੋੋਰ ਜਾਰੀ ਹੋੋਣ ਦੀ ਉਮੀਦ ਹੈ। ਇਸ ਤੋੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਜੀ ਵਲੋੋਂ ਅਨੁਸੂਚਿਤ ਜਾਤੀਆਂ ਦੇ 14260 ਗਰੀਬ ਕਰਜਾ ਧਾਰਕਾਂ ਦੇ 50,000/- ਰੁ: ਤੱਕ ਦੇ ਕਰਜੇ ਮਾਫ ਕਰਦੇ ਹੋੋਏ 45.41 ਕਰੋੋੜ ਰੁਪਏ ਦੀ ਰਾਹਤ ਦਿੱਤੀ ਗਈ ਸੀ। ਚੇਅਰਮੈਨ ਵਲੋੋਂ ਦੱਸਿਆ ਗਿਆ ਕਿ ਕਾਰਪੋੋਰੇਸ਼ਨ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋੋਂ ਇਸ ਤੋੋਂ ਇਲਾਵਾ ਹੋੋਰ ਵੱਖ-ਵੱਖ ਸਕੀਮਾਂ ਅਧੀਨ ਹੁਣ ਤੱਕ 405 ਲਾਭਪਾਤਰੀਆਂ ਨੂੰ 703.58 ਲੱਖ ਰੁਪਏ ਦਾ ਹੋੋਰ ਕਰਜਾ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਚਾਲੂ ਸਾਲ ਦੇ ਅੰਤ ਤੱਕ ਵੱਧ ਤੋੋਂ ਵੱਧ ਹੋੋਰ ਲਾਭਪਾਤਰੀਆਂ ਨੂੰ ਵੀ ਕਰਜਾ ਮੁਹੱਈਆ ਕਰਵਾ ਦਿੱਤਾ ਜਾਵੇਗਾ। ਕਾਰਪੋੋਰੇਸ਼ਨ ਵਲੋੋਂ ਕਰਜੇ ਵੰਡਣ ਦੇ ਨਾਲ ਨਾਲ ਹੁਣ ਤੱਕ 811.46 ਲੱਖ ਰੁਪਏ ਕਰਜਿਆਂ ਦੀ ਵਸੂਲੀ ਵੀ ਕੀਤੀ ਗਈ ਹੈ ਜੋੋ ਕਿ ਸਲਾਹੁਣਯੋੋਗ ਹੈ। ਪੰਜਾਬ ਸਰਕਾਰ ਵੱਲੋਂ ਪੇਂਡੂ ਇਲਾਕਿਆਂ ਵਿੱਚ ਆਉਂਦੇ ਲਾਲ ਲਕੀਰ ਵਾਲੇ ਰਕਬੇ ਦੇ ਮਾਲਕਾਨਾ ਹੱਕ ਸਬੰਧਤ ਵਿਅਕਤੀਆਂ ਨੂੰ ਦੇਣ ਵਾਲੇ ਉਪਰਾਲੇ ਦੀ ਵੀ ਸ਼ਲਾਘਾ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਵੱਲੋਂ ਕਿਹਾ ਗਿਆ ਇਸ ਨਾਲ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ ਕਰਜ਼ਾ ਲੈਣ ਵਿੱਚ ਬਹੁਤ ਮੱਦਦ ਮਿਲੇਗੀ।
ਅੱਜ ਚੇਅਰਮੈਨ ਸ਼੍ਰੀ ਮੋੋਹਨ ਲਾਲ ਸੂਦ ਵੱਲੋੋਂ ਜ਼ਿਲ੍ਹਾ ਲੁਧਿਆਣਾ ਅਤੇ ਮੋਗਾ ਦੇ ਅਨੁਸੂਚਿਤ ਜਾਤੀਆਂ ਦੇ ਕ੍ਰਮਵਾਰ 57 ਅਤੇ 75 ਲਾਭ ਪਾਤਰੀਆਂ ਨੂੰ 5.70+7.50 ਲੱਖ ਰੁਪਏ ਦੀ ਸਬਸਿਡੀ ਦੇ ਮਨਜ਼ੂਰੀ ਪੱਤਰ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਮੈਨੇਜਰ ਲੁਧਿਆਦਾ ਸ੍ਰੀ ਗੁਰਪਿੰਦਰ ਸਿੰਘ, ਜ਼ਿਲ੍ਹਾ ਮੈਨੇਜਰ ਮੋਗਾ ਸ੍ਰੀ ਕੁਲਵਿੰਦਰ ਸਿੰਘ, ਏ.ਡੀ.ਐਮ. ਸ੍ਰੀ ਬਲਵੀਰ ਸਿੰਘ ਅਤੇ ਸ੍ਰੀ ਬੁੱਧ ਸਿੰਘ ਖੋਖਰ, ਸ੍ਰੀ ਭੁਪਿੰਦਰ ਕੁਮਾਰ, ਸ੍ਰੀ ਜਸਪਾਲ ਸਿੰਘ, ਸ੍ਰੀ ਕਰਮਜੀਤ ਸਿੰਘ, ਸ੍ਰੀ ਲਵਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com