Sunday, September 14

ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਰਾਸ਼ਟਰੀ ਵੈਬੀਨਾਰ ਦਾ ਆਯੋਜਨ

ਲੁਧਿਆਣਾ, (ਸੰਜੇ ਮਿੰਕਾ) – ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ ਦੇ ਪੋਸਟ-ਗਰੈਜੂਏਟ ਪੰਜਾਬੀ ਅਤੇ ਇਤਿਹਾਸ ਵਿਭਾਗਾਂ ਵਲੋਂ ਸਾਂਝੇ ਤੌਰ ‘ਤੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੂਰਬ ਮਨਾਉਂਦਿਆਂ ਰਾਸ਼ਟਰੀ ਵੈਬੀਨਾਰ “ਗੁਰੂ ਤੇਗ ਬਹਾਦਰ: ਤੇਗ ਅਤੇ ਤੇਜ ਦਾ ਵਿਸਮਾਦੀ ਸੁਮੇਲ” ਕਰਵਾਇਆ ਗਿਆ। ਅੱਸੀ ਤੋਂ ਵੱਧ ਸਰੋਤਿਆਂ ਵਾਲੇ ਇਸ ਵੈਬੀਨਾਰ ਵਿਚ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਕੌਰ ਪਾਹਵਾ, ਬਤੌਰ ਰਿਸੋਰਸ ਪਰਸਨ ਸ਼ਾਮਿਲ ਹੋਏ । ਆਪਣੇ ਸੰਬੋਧਨ ਵਿਚ ਉਨ੍ਹਾਂ ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਬਚਿੱਤਰ ਨਾਟਕ, ਸ਼੍ਰੀ ਗੁਰ ਸ਼ੋਭਾ ਵਰਗੇ ਪ੍ਰਾਚੀਨ ਗ੍ਰੰਥਾ ਦੇ ਹਵਾਲੇ ਨਾਲ ਗੁਰੂ ਸਾਹਿਬ ਦਾ ਜੀਵਨ ਬਿਰਤਾਂਤ ਪੇਸ਼ ਕੀਤਾ। ਗੁਰੂ ਸਾਹਿਬ ਦੀ ਬਾਣੀ ਅਤੇ ਜੀਵਨ ਦੇ ਹਵਾਲੇ ਦਿੰਦਿਆਂ ਉਨ੍ਹਾਂ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਵਿਸਮਾਦੀ ਖ਼ਜਾਨਾ ਆਖਿਆ। ਵੈਬੀਨਾਰ ਦੇ ਆਰੰਭ ਵਿਚ ਕਾਲਜ ਪ੍ਰਿੰਸੀਪਲ ਪ੍ਰੋ. ਜਸਵੰਤ ਸਿੰਘ ਗੋਰਾਇਆ ਸਾਰਿਆਂ ਨੂੰ ਜੀ ਆਇਆ ਆਖਿਆ ਅਤੇ ਅੰਤ ਵਿਚ ਡਾ. ਗੁਰਮੀਤ ਸਿੰਘ ਹੁੰਦਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਦਾ ਸੰਚਾਲਨ ਡਾ. ਸੋਹਨ ਸਿੰਘ ਵਲੋਂ ਕੀਤਾ ਗਿਆ। ਇਸ ਸੈਮੀਨਾਰ ਦੀ ਸਫਲਤਾ ਵਿਚ ਡਾ. ਬਲਜੀਤ ਸਿੰਘ, ਪ੍ਰੋ. ਬੋਹੜ ਸਿੰਘ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।

About Author

Leave A Reply

WP2Social Auto Publish Powered By : XYZScripts.com