
- ਮੇਲੇ ਦੌਰਾਨ ਸਵੈ-ਰੋਜ਼ਗਾਰ ਸਥਾਪਤ ਕਰਨ ਲਈ 32 ਦਿਵਿਆਂਗ ਲੋਕਾਂ ਨੇ ਲਿਆ ਹਿੱਸਾ
ਲੁਧਿਆਣਾ, (ਸੰਜੇ ਮਿੰਕਾ) – ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ(ਦਿਵਿਆਂਗਾ ਲਈ) ਵੱਲੋਂ ਅੱਜ ਜ਼ਿਲ੍ਹਾ ਮੈਨੇਜਰ, ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ, ਲੁਧਿਆਣਾ ਦੇ ਸਹਿਯੋਗ ਨਾਲ ਸਵੈ-ਰੁਜ਼ਗਾਰ ਲਈ ਇੱਕ ਲੋਨ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ 32 ਦਿਵਯਾਂਗ ਲੋਕਾਂ ਨੇ ਹਿੱਸਾ ਲਿਆ। ਮੇਲੇ ਦੌਰਾਨ ਸਹਾਇਕ ਜ਼ਿਲ੍ਹਾ ਮੈਨੇਜਰ ਪੰਜਾਬ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਲੁਧਿਆਣਾ ਸ੍ਰੀ ਬਲਬੀਰ ਸਿੰਘ ਨੇ ਹਿੱਸਾ ਲੈਣ ਵਾਲੀਆਂ ਐਨ.ਐਚ.ਐਫ.ਡੀ.ਸੀ. ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕੁੱਲ 8 ਦਿਵਯਾਂਗ ਵਿਅਕਤੀਆਂ ਨੂੰ ਸਵੈਰੋਜ਼ਗਾਰ ਲਈ ਲੋਨ ਦੇਣ ਲਈ ਚਿੰਨਹਿਤ ਕੀਤਾ ਗਿਆ। ਮੇਲੇ ਵਿੱਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਲੁਧਿਆਦਾ ਅਤੇ ਸਾਰਥਕ ਐਜੂਕੇਸ਼ਨ ਟਰੱਸਟ ਦੇ ਅਧਿਕਾਰੀ ਵੀ ਮੌਜੂਦ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਸਹਾਇਕ ਡਾਇਰੈਕਟਰ ਨੈਸ਼ਨਰ ਕੈਰੀਅਰ ਸਰਵਿਸ ਸੈਂਟਰ, ਲੁਧਿਆਣਾ ਸ਼੍ਰੀ ਆਸ਼ੀਸ਼ ਕੁੱਲੂ, ਵੱਲੋ ਕੀਤੀ ਗਈ।