ਲੁਧਿਆਣਾ, (ਸੰਜੇ ਮਿੰਕਾ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਲੋਕਾਂ ਨਾਲ ਹੋ ਰਹੇ ਬੈਂਕ ਖਾਤਿਆਂ ਸਬੰਧੀ ਧੋਖਾਧੜੀਆਂ ਦੇ ਮਾਮਲਿਆਂ ਤੋਂ ਬਚਣ ਅਤੇ ਸੁਚੇਤ ਰਹਿਣ ਲਈ ਇੱਕ ਵਿਸ਼ੇ਼ਸ ਮੁਹਿੰਮ “Cyber Crime” ਤਹਿਤ ਜਿਲ੍ਹਾ ਕਚਹਿਰੀਆਂ ਕੰਪਲੈਕਸ, ਲੁਧਿਆਣਾ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਪੈਨਲ ਦੇ ਐਡਵੋਕੇਟਸ ਨੂੰ ਜਾਗਰੂਕ ਕਰਨ ਲਈ HDFC Bank ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਇਸ ਵਰਕਸ਼ਾਪ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ 37 ਐਡਵੋਕੇਟਸ ਵੱਲੋਂ ਹਿੱਸਾ ਲਿਆ ਗਿਆ। ਇਸ ਵਰਕਸ਼ਾਪ ਵਿੱਚ HDFC Bank ਦੇ ਅਧਿਕਾਰੀ ਸ੍ਰੀ ਅਮਿਤਾਭ ਸ਼ਰਮਾ, ਏਰੀਆ ਮੈਨੇਜਰ ਇਨਵੈਸਟੀਗੇਸ਼ਨਜ ਅਤੇ ਸ੍ਰੀ ਵਿਜੈ ਕੁਮਾਰ, ਮੈਨੇਜਰ ਇਨਵੈਸਟੀਗੇਸ਼ਨਜ ਵੱਲੋਂ ਹਾਜ਼ਰ ਐਡਵੋਕੇਟਸ ਨੂੰ ਬੈਂਕ ਖਾਤਿਆਂ ਸਬੰਧੀ ਹੋ ਰਹੀਆਂ ਧੋਖਾ ਧੜੀਆਂ ਤੋਂ ਬਚਣ ਅਤੇ ਸੁਚੇਤ ਰਹਿਣ ਲਈ ਜਾਗਰੂਕ ਕਰਨ ਲਈ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਵੱਲੋਂ ਬਾਜ਼ਾਰ ਵਿੱਚ ਪ੍ਰਚਲਿਤ ਧੋਖਾ ਧੜੀਆਂ ਦੇ ਮਾਮਲਿਆਂ ਜਿਵੇਂ ਕਿ Vishing, Phishing, Sim Swap Frauds, Smishing, UPI and Net Banking Frauds ਤੋਂ ਬਚਣ ਅਤੇ ਸੁਚੇਤ ਰਹਿਣ ਬਾਰੇ ਜਾਗਰੂਕ ਰਹਿਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਉਨ੍ਹਾਂ ਵੱਲੋਂ ਪ੍ਰੋਗਰਾਮ ਵਿੱਚ ਹਾਜ਼ਰ ਵਿਅਕਤੀਆਂ ਨੂੰ ATM ਅਤੇ POS ਦੀ ਸੁਰੱਖਿਅਤ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਗਈ ਸਾਨੂੰ ਬੈਂਕ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਗੁਪਤ ਸੂਚਨਾਵਾਂ ਜਿਵੇਂ ਕਿ OTP’s, Bank Account Number, ATM information ਜਾਂ ਬੈਂਕ ਖਾਤਿਆਂ ਨਾਲ ਸਬੰਧਤ ਹੋਰ ਜਾਣਕਾਰੀ ਕਿਸੇ ਹੋਰ ਵਿਅਕਤੀ ਤੋਂ ਪੂਰੀ ਤਰ੍ਹਾਂ ਗੁਪਤ ਰੱਖਣੀ ਚਾਹੀਦੀ ਹੈ ਤਾਂ ਜੋ ਕਿਸੇ ਕਿਸਮ ਦੇ ਸੰਭਾਵਿਤ Fraud ਤੋਂ ਬਚਿਆ ਜਾ ਸਕੇ । ਇਸ ਵਰਕਸ਼ਾਪ ਵਿੱਚ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ ।
Previous Articleਸੰਸਥਾਗਤ ਜਣੇਪਾ ਹੀ ਸੁਰੱਖਿਅਤ ਹੈ – ਸਿਵਲ ਸਰਜਨ ਡਾ. ਸੁਖਜੀਵਨ ਕੱਕੜ
Next Article ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਰਾਸ਼ਟਰੀ ਵੈਬੀਨਾਰ ਦਾ ਆਯੋਜਨ