ਲੁਧਿਆਣਾ,(ਵਿਸ਼ਾਲ,ਰਾਜੀਵ)-ਕਿਸਾਨੀ ਸੰਘਰਸ਼ ਦੌਰਾਨ 200 ਤੋਂ ਵੀ ਵਧੇਰੇ ਲਾਪਤਾ ਹੋਏ ਕਿਸਾਨਾਂ ਵਿੱਚੋਂ ਕੁਝ ਦਾ ਜੇਲਾਂ ਵਿੱਚ ਬੰਦ ਹੋਣ ਬਾਰੇ ਪਤਾ ਚੱਲਣ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਮਨਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਹਰ ਹਾਲ ਤੋੜਣਾ ਚਾਹੁੰਦੀ ਹੈ।ਜਿਸਦੇ ਲਈ ਤਰਾਂ ਤਰਾਂ ਦੇ ਅਪਣਾਏ ਗਏ ਹੱਥਕੰਡੇ ਫੇਲ ਹੋਣ ਤੋਂ ਬਾਅਦ ਭਾਜਪਾ ਸਰਕਾਰ ਇੱਕ ਵਾਰ ਫਿਰ ਤੋਂ ਕੋਝੀਆਂ ਚਾਲਾਂ ਚਲਦਿਆਂ ਨੌਜਵਾਨਾਂ ਨੂੰ ਧੱਕੇ ਜੇਲਾਂ ਵਿੱਚ ਬੰਦ ਕਰ ਰਹੀ ਹੈ ਤਾਂ ਜੋ ਬਾਕੀ ਮਾਪੇ ਆਪੇ ਬੱਚਿਆਂ ਨੂੰ ਸੰਘਰਸ਼ ਵਿੱਚ ਭੇਜਣ ਤੋਂ ਡਰ ਜਾਣ ਤੇ ਇਹ ਸੰਘਰਸ਼ ਟੁੱਟ ਜਾਵੇ।ਬੰਟੀ ਨੇ ਕਿਹਾ ਕਿ ਐਸੀਆਂ ਧੱਕੇਸ਼ਾਹੀਆਂ ਦੇ ਨਾਲ ਪੰਜਾਬੀਆਂ ਦੇ ਹੌਸਲੇ ਟੁੱਟਦੇ ਨੀ, ਸਗੋਂ ਹੋਰ ਬੁਲੰਦ ਹੋਏ ਹਨ।ਉਨਾਂ ਕਿਹਾ ਕਿ ਆਪਣੇ ਹੱਕਾਂ ਲਈ ਲੜਣ ਵਾਲਿਆਂ ਨੂੰ ਮੋਦੀ ਸਰਕਾਰ ਵੱਲੋਂ ਜੇਲਾਂ ਚ ਬੰਦ ਕਰਨਾ ਬਹੁਤ ਹੀ ਮੰਦਭਾਗਾ ਹੈ।ਕਿਉਂਕਿ ਲੋਕਤੰਤਰ ਦੇ ਇਸ ਰਾਜ ਵਿੱਚ ਭਾਜਪਾ ਰਾਜ ਗੁੰਡਾ ਰਾਜ ਸਾਬਿਤ ਹੋ ਰਿਹਾ ਹੈ।ਮਨਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਮੋਦੀ ਸਰਕਾਰ ਐਸੀਆਂ ਧੱਕੇਸ਼ਾਹੀਆਂ ਬੰਦ ਕਰ ਇਨਾਂ ਨੋਜਵਾਨਾਂ ਨੂੰ ਜਲਦ ਰਿਹਾ ਕਰੇ।ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਮੋਦੀ ਰਾਜ ਦਾ ਇਤਿਹਾਸ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।
Previous Articleਡਿਪਟੀ ਕਮਿਸ਼ਨਰ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼