Friday, May 9

ਗੁਰੂਦੁਆਰਾ ਸਿੰਘ ਸਭਾ ਸਰਾਭਾ ਨਗਰ ਤੋਂ ਕਿਸਾਨੀ ਦੇ ਹੱਕ ਵਿਚ ਅਰਦਾਸ ਕਰਕੇ ਲੁਧਿਆਣਾ ਦੇ ਸਰਾਭਾ ਨਗਰ ਇਲਾਕਾ ਨਿਵਾਸੀਆਂ ਵਲੋਂ ਕਿਸਾਨੀ ਦੇ ਹੱਕ ਵਿਚ ਮਹਿਲਾਵਾਂ ਵਲੋਂ ਮਾਰਚ ਸ਼ੁਰੂਆਤ ਕੀਤੀ ਗਈ

लुधियाना,(विशाल,मदनलाल गुगलानी)-ਗੁਰੂਦੁਆਰਾ ਸਿੰਘ ਸਭਾ ਸਰਾਭਾ ਨਗਰ ਤੋਂ ਕਿਸਾਨੀ ਦੇ ਹੱਕ ਵਿਚ ਅਰਦਾਸ ਕਰਕੇ ਲੁਧਿਆਣਾ ਦੇ ਸਰਾਭਾ ਨਗਰ ਇਲਾਕਾ ਨਿਵਾਸੀਆਂ ਵਲੋਂ ਕਿਸਾਨੀ ਦੇ ਹੱਕ ਵਿਚ ਮਹਿਲਾਵਾਂ ਵਲੋਂ ਮਾਰਚ ਸ਼ੁਰੂਆਤ ਕੀਤੀ ਗਈ. ਇਸ ਮਾਰਚ ਵਿਚ ਹਰ ਵਰਗ ਨੇ ਹਿਸਾ ਲਿਆ ਮਾਰਚ ਚਲਦਾ-ਚਲਦਾ ਸਰਾਭਾ ਨਗਰ ਵਿੱਖੇ ਚਰਚ ਵਿਚ ਗਿਆ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਉਥੇ ਦੇ ਫਾਦਾਰ ਨੇ ਪ੍ਰੇ ਕੀਤੀ ਉਸ ਤੋਂ ਬਾਅਦ ਮਲਹਾਰ ਰੋਡ ਤੋਂ ਹੁੰਦੇ ਹੋਏ ਸਰਾਭਾ ਨਗਰ ਛੋਟੀ ਮਾਰਕੀਟ ਉਥੇ ਮੁਸਲਿਮ ਭਾਈਚਾਰੇ ਵੱਲੋਂ ਸਲੀਮ ਅਤੇ ਹੁਸੈਨ ਵਲੋਂ ਕਿਸਾਨੀ ਹੱਕ ਵਿੱਚ ਅਵਾਜ ਬੁਲੰਦ ਕੀਤੀ ਗਈ ਉਪਰੰਤ ਇਹ ਮਾਰਚ ਕਿਪਸ ਮਾਰਕੀਟ ਤੋਂ ਹੁੰਦੇ ਹੋਏ ਸਰਾਭਾ ਨਗਰ ਦੁਰਗਾ ਮਾਤਾ ਮੰਦਿਰ ਵਿੱਚ ਮਹਾਂ ਕਾਲ ਅਗੇ ਆਰਤੀ ਕੀਤੀ ਅਤੇ ਗੁਰੂ ਦੁਵਾਰਾ ਸਰਾਭਾ ਨਗਰ ਵਿੱਖੇ ਮਾਰਚ ਸੰਪਨ ਹੋਇਆ .ਇਸ ਮੌਕੇ ਉਘੇ ਉਦਯੋਗ ਪਤੀ ਅਤੇ ਸਮਾਜ ਸੇਵਕ ਸ੍ਰ ਰਣਜੋਧ ਸਿੰਘ ਜੀ, ਸਤਬੀਰ ਸਿੰਘ ਗਿੱਲ,ਰਜਿੰਦਰ ਸਿੰਘ ਧਨੋਆ, ਸਿਮਰਨ ਗਿਲ ,ਕਾਕੂ ਗਿਲ, ਸ਼ਿਵਮ,ਸ੍ਰ ਮਹਿੰਦਰ ਸਿੰਘ ਸੇਖੋਂ,ਸ਼ਿਵਮ ਅਰੋੜਾ, ਦਵਿੰਦਰ ਸਿੰਘ ਨਾਗੀ,ਰਿਮਪੀ ਧੀਮਾਨ,ਪਵਨੀਤ ਕੌਰ, ਲੋਟੇ ਵੀਰ ਜੀ ਦੀਪਾ ਸਿੰਘ,ਕਾਕੂਲ ਗਿਲ, ਖਾਯਾਤੀ ਅਰੋੜਾ, ਇਸ ਮੌਕੇ ਮੈਡਮ ਪ੍ਰੀਤ ਧਨੋਆ ਨੇ ਕਿਹਾ ਸਾਨੂੰ ਸਾਡੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਸਾਨੂੰ ਮੇਹਨਤ ਕਰਨ ਦਾ ਵੀ ਉਪਦੇਸ਼ ਦਿੱਤਾ ਸਾਨੂੰ ਕਿਰਸਾਨੀ ਦੇ ਹੱਕ ਵਿੱਚ ਹਰ ਹਾਲਾਤ ਵਿੱਚ ਸਾਥ ਦੇਣਾ ਚਾਹੀਦਾ ਜੇ ਕਿਸਾਨ ਹੀ ਨਾ ਰਿਹਾ ਤੇ ਅਸੀਂ ਕੰਮ ਦੇ ਨਹੀਂ ਰਹਾਂਗੇ ਜੇ ਕਿਸਾਨ ਨਹੀਂ ਤੇ ਫ਼ੂਡ ਨਹੀਂ ਸੋ ਇਸ ਕਰਕੇ ਮੋਦੀ ਸਰਕਾਰ ਨੂੰ ਅਸੀਂ ਸੰਦੇਸ਼ ਦੇ ਰਹੇ ਹਾਂ ਜੋ ਸਾਡੇ ਕਿਸਾਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤਿੰਨੋਂ ਕਾਲੇ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਨ ਚਾਹੀਦੇ ਹਨ.ਇਸ ਮੌਕੇ ਕੈਨੇਡਾ ਤੋਂ ਉੱਚੇਚੇ ਤੋਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਗੋਲੂ ਇਯਾਲੀ,ਨਕੁ,ਪੰਮੀ,ਜਸਾ ਸਿੰਘ ਹਾਜ਼ਰ ਸੀ

About Author

Leave A Reply

WP2Social Auto Publish Powered By : XYZScripts.com