Sunday, August 24

ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ

  • ਸੋਲਿਡ ਵੇਸਟ ਮੈਨੇਜਮੈਂਟ ਦੀ ਸਥਿਤੀ ਦਾ ਲਿਆ ਜਾਇਜਾ
  • ਨਿਗਮ ਸਟਾਫ ਨਿੱਜੀ ਦਿਲਚਸਪੀ ਲੈ ਕੇ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਸੁੱਚਜੇ ਢੰਗ ਨਾਲ ਨਿਪਟਾਉਣ – ਮੇਅਰ ਬਲਕਾਰ ਸਿੰਘ ਸੰਧੂ
  • ਸਟਾਫ ਵੱਲੋਂ ਕਿਸੇ ਵੀ ਕਿਸਮ ਵੀ ਲਾਹਪਰਵਾਹੀ ਜਾਂ ਕੁਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ – ਨਗਰ ਨਿਗਮ ਕਮਿਸ਼ਨਰ

ਲੁਧਿਆਣਾ,(ਸੰਜੇ ਮਿੰਕਾ) – ਨਗਰ ਨਿਗਮ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦੇ ਕੰਮ ਲਈ ਹਾਇਰ ਕੀਤੀ ਗਈ ਏ2ਜੈਡ ਮੈਨੇਜਮੈਂਟ ਕੰਪਨੀ ਵੱਲੋ ਕੰਮ ਛੱਡੇ ਜਾਣ ਉਪਰੰਤ ਲੁਧਿਆਣਾ ਸ਼ਹਿਰ ਦੇ ਸੋਲਿਡ ਵੇਸਟ ਮੈਨੇਜਮੈਂਟ ਦੀ ਸਥਿਤੀ ਦਾ ਜਾਇਜਾ ਲਿਆ ਗਿਆ। ਮੀਟਿੰਗ ਦੌਰਾਨ ਉਨ੍ਹਾਂ ਦੇ ਨਾਲ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ, ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਸਾਰੇ ਜੋਨਲ ਕਮਿਸ਼ਨਰਜ਼, ਨਿਗਰਾਨ ਇੰਜੀਨੀਅਰ, ਓ.ਐਡ.ਐਮ., ਸਿਹਤ ਅਫਸਰ, ਨੋਡਲ ਅਫਸਰ, ਸੀਨੀਅਰ ਅਸਿਸਟੈਂਟ ਇੰਜੀਨੀਅਰ ਅਤੇ ਮੁੱਖ ਸਫਾਈ ਨਿਰੀਖਕ ਵੀ ਮੌਜੂਦ ਸਨ। ਮੇਅਰ ਸ੍ਰੀ ਸੰਧੂ ਅਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਸੋਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਜਮਾਲਪੁਰ ਡੰਪ ਸਾਈਟ ਦਾ ਦੌਰਾ ਵੀ ਕੀਤਾ ਗਿਆ ਅਤੇ ਫੀਲਡ ਵਿੱਚ ਜਾ ਕੇ ਨਿੱਜੀ ਤੌਰ ਤੇ ਗਾਰਬੇਜ ਸੈਕੰਡਰੀ ਕੁਲੈਕਸ਼ਨ ਪੁਆਇੰਟਾਂ ਦਾ ਨਿਰੀਖਣ ਕੀਤਾ  ਗਿਆ, ਜਿਨਾਂ ਵਿੱਚ ਪ੍ਰਮੁੱਖ ਤੌਰ ‘ਤੇ ਚੀਮਾ ਚੌਕ ਸੈਕੰਡਰੀ ਪੁਆਇੰਟ, ਬੈਕ ਸਾਈਡ ਵਰਧਮਾਨ, ਸ਼ੇਰਪੁਰ ਚੌਕ, ਮੱਛੀ ਮਾਰਕੀਟ ਜੋਨ ਸੀ, ਗਿੱਲ ਨਹਿਰ, ਹੈਬੋਵਾਲ ਕਲਾਂ ਅਤੇ ਓਰੀਐਂਟ ਸਿਨੇਮਾ ਆਦਿ ਕੁਲੈਕਸ਼ਨ ਪੁਆਇੰਟ ਸ਼ਾਮਿਲ ਹਨ। ਇਸ ਮੌਕੇ ਨਿਗਰਾਨ ਇੰਜੀਨੀਅਰ, ਓ.ਐਡ.ਐਮ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸੰਯੁਕਤ ਕਮਿਸ਼ਨਰ, ਸਾਰੇ ਜੋਨਲ ਕਮਿਸ਼ਨਰਜ਼, ਸਿਹਤ ਅਫਸਰ ਅਤੇ ਮੁੱਖ ਸਫਾਈ ਨਰੀਖਕਾਂ ਵੱਲੋਂ ਫੀਲਡ ਵਿੱਚ ਜਾ ਕੇ ਆਪਣੇ-ਆਪਣੇ ਇਲਾਕੇ ਅਧੀਨ ਆਉਂਦੇ ਗਾਰਬੇਜ ਸਕੈਂਡਰੀ ਕੁਲੈਕਸ਼ਨ ਪੁਆਇੰਟਾਂ ਦਾ ਨਰੀਖਣ ਕੀਤਾ ਗਿਆ। ਇਨ੍ਹਾਂ ਕੁਲੈਕਸ਼ਨ ਪੁਆਇੰਟਾਂ ਤੋਂ ਨਗਰ ਨਿਗਮ ਦੁਆਰਾ ਕੂੜੇ ਦੀ ਲਿਫਟਿੰਗ ਦਾ ਕੰਮ ਤੱਸਲੀਬਖਸ਼ ਪਾਇਆ ਗਿਆ। ਮੇਅਰ ਸ੍ਰੀ ਸੰਧੂ ਅਤੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਵਲੋਂ ਸਾਰੇ ਸਟਾਫ ਦੇ ਮੈਂਬਰਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਸੁੱਚਜੇ ਢੰਗ ਨਾਲ ਨਿਪਟਾਉਣ ਦੀ ਹਦਾਇਤ ਜਾਰੀ ਕੀਤੀ ਗਈ ਅਤੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਇਸ ਕੰਮ ਵਿਚ ਕਿਸੇ ਵੀ ਕਿਸਮ ਵੀ ਲਾਹਪਰਵਾਹੀ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com