Friday, May 9

ਸਵਰਣਿਮ ਵਿਜਯ ਮਸ਼ਾਲ ਦਾ ਲੁਧਿਆਣਾ ਮਿਲਿਟਰੀ ਸਟੇਸ਼ਨ ‘ਚ ਆਗਮਨ

ਲੁਧਿਆਣਾ, (ਸੰਜੇ ਮਿੰਕਾ) – ਸਾਲ 2021 ਜੋ ਕਿ ਸਵਰਣਿਮ ਵਿਜਯ ਸਾਲ ਵਜੋਂ ਮਨਾਇਆ ਜਾ ਰਿਹਾ ਹੈ, ਜਿਸਦੇ ਤਹਿਤ ਵਿਜਯ ਦਿਵਸ ਵਾਲੇ ਦਿਨ 4 ਸਵਰਣਿਮ ਵਿਜਯ ਮਸ਼ਾਲਾਂ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਜਲਾਈਆਂ ਗਈਆਂ। ਇਨ੍ਹਾ ਸਵਰਣਿਮ ਮਸ਼ਾਲਾਂ ਨੂੰ 1971 ਦੇ ਇਤਿਹਾਸਕ ਭਾਰਤ-ਪਾਕ ਯੁੱਧ ਵਿੱਚ ਭਾਗ ਲੈਣ ਵਾਲੇ ਯੋਧਿਆਂ ਦੀ ਬਹਾਦਰੀ ਅਤੇ ਸ਼ਹੀਦਾਂ ਦੇ ਸਨਮਾਨ ਲਈ ਦੇਸ਼ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਲਿਜਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਵਜ਼ਰ ਕੋਰ (ਡਿਫੈਂਡਰਜ਼ ਆਫ ਪੰਜਾਬ) ਵੱਲੋਂ 1 ਫਰਵਰੀ ਨੂੰ ਰਵਾਨਾ ਕੀਤੀ ਗਈ ਸਵਰਣਿਮ ਵਿਜਯ ਮਸ਼ਾਲ ਦਾ ਆਗਮਨ ਅੱਜ ਲੁਧਿਆਣਾ ਮਿਲਿਟਰੀ ਸਟੇਸ਼ਨ ਵਿਖੇ ਹੋਇਆ, ਜਿਸਦੇ ਸਤਿਕਾਰ ਵਜੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਹੀਦਾਂ ਨੂੰ ਸਰਧਾਂਜਲੀ ਅਤੇ 1971 ਦੇ ਵੀਰ ਯੋਧਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com