- ਮੋਰਚੇ ਦੀ ਮਜ਼ਬੂਤੀ ਲਈ ਕੇਸਰੀ ਤੇ ਕਿਸਾਨੀ ਝੰਡੇ ਹੇਠਾਂ ਜਾਣਗੇ ਜਥੇ
ਲੁਧਿਆਣਾ (ਵਿਸ਼ਾਲ,ਅਰੁਣ ਜੈਨ)-ਪਿਛਲੇ ਲੰਬੇ ਸਮੇਂ ਤੋਂ ਤਿੰਨ ਕਿਸਾਨੀ ਕਾਲੇ ਕਾਨੂੰਨਾਂ ਖਿਲਾਫ਼ ਪੰਜਾਬ ਦੇ ਨਾਲ-ਨਾਲ ਦਿਲੀ ’ਚ ਚਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਕਮਜ਼ੋਰ ਕਰਨ ਲਈ ਭਾਜਪਾ ਵਲੋਂ ਮਾੜੇ ਹਥ ਕੰਢੇ ਅਪਣਾਏ ਜਾ ਰਹੇ ਹਨ। ਅਜ ਇਸ ਗਲ ਦਾ ਸਿਖਰ ਹੋ ਗਿਆ, ਜਦ ਭਾਜਪਾ ਦੇ ਗੁੰਡਿਆਂ ਦੁਆਰਾ ‘ਲੋਕਲ’ ਦਾ ਨਾਮ ਦੇ ਕੇ ਸ਼ਾਂਤਮਈ ਕਿਸਾਨੀ ਮੋਰਚੇ ’ਤੇ ਹਮਲੇ ਕਰਵਾਉਣ ਦੀਆਂ ਮਾੜੀਆਂ ਚਾਲਾਂ ’ਤੇ ਉਤਰ ਕੀ, ਜਿਸ ਦਾ ਮਾੜਾ ਅਸਰ ਦੇਸ਼ ਅੰਦਰ ਆਪਸੀ ਭਾਈਚਾਰੇ ’ਤੇ ਪੈ ਰਿਹਾ ਹੈ, ਇਹ ਹਰਕਤ ਅਗ ਨਾਲ ਖੇਡਣ ਦੇ ਬਰਾਬਰ ਮੋਦੀ ਸਰਕਾਰ ਆਪਣੀ ਜਿਦ ਅਤੇ ਹੰਕਾਰ ਦੇ ਅਧੀਨ ਦੇਸ਼ ਦੇ ਲੋਕਾਂ ਦੀ ਆਪਸੀ ਖਾਨਾਜੰਗੀ ਕਰਵਾਕੇ ਅੰਦੋਲਨ ਖ਼ਤਮ ਕਰਵਾਉਣ ਦੇ ਮਨਸੂਬੇ ਘੜ ਰਹੀ, ਜਿਸ ਦੇ ਨਤੀਜੇ ਭਵਿਖ ’ਚ ਦੇਸ਼ ਨੂੰ ਭੁਗਤਣਗੇ ਪੈਣਗੇ। ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਭਾਜਪਾ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਪੁਲਿਸ ਦੇ ਪਹਿਰੇ ਹੇਠਾਂ ਭਾਜਪਾਈ ਗੁੰਡਿਆਂ ਨੂੰ ਨਥ ਪਾਵੇ, ਨਹੀਂ ਤਾਂ ਇਸ ਦਾ ਜਵਾਬ ਦੇਣਾ ਆਉਂਦਾ , ਜਿਸ ਦਾ ਗਵਾਹ ਇਤਿਹਾਸ ਦੇ ਪੰਨੇ ਹਨ। ਇਨ•ਾ ਵਿਚਾਰਾਂ ਦਾ ਪ੍ਰਗਟਾਵਾ ਸਿਖ ਸਟੂਡੈਂਟ ਫੈਡਰੇਸ਼ਨ ਦੇ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਸਿਖ ਕਾਰੋਬਾਰੀਆਂ ਦਾ ਗੜ• ਜਾਣੀ ਜਾਂਦੀ ਅਕਾਲ ਮਾਰਕੀਟ ਵਿਖੇ ਇਕ ਮੀਟਿੰਗ ਤੋਂ ਬਾਅਦ ਇਕ ਪਤਰਕਾਰ ਮਿਲਣੀ ਸਮੇਂ ਕੀਤਾ। ਇਸ ਸਮੇਂ ਭਾਈ ਗਰੇਵਾਲ ਤੇ ਸਾਥੀਆਂ ਨੇ ਕਿਹਾ ਕਿ ਭਾਜਪਾ ਸਿਖਾਂ ਦੀ ਫੜ•ੋ-ਫੜੀ ਦਾ ਦਮਨ ਚਕਰ ਚਲਾ ਕੇ ਭੈਅ ਦਾ ਮਾਹੌਲ ਪੈਦਾ ਕਰ ਰਹੀ । ਸੈਂਕੜੇ ਨੌਜਵਾਨ ਜੋ ਅਜ ਵੀ ਲਾਪਤਾ ਹਨ ਤੇ ਗਿ੍ਰਫ਼ਤਾਰੀਆਂ ਲਈ ਪੰਜਾਬ ਭਰ ’ਚ ਛਾਪੇ ਮਾਰੀ ਜਾਰੀ ਹੈ। ਕੇਂਦਰ ਦੀ ਸਰਕਾਰ ਲਾਪਤਾ ਨੌਜਵਾਨਾਂ ਦੀ ਜਾਣਕਾਰੀ ਦੇਵੇ ਅਤੇ ਉਨ•ਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਛਾਪੇਮਾਰੀਆਂ ਦਾ ਸਿਲਸਿਲਾ ਬੰਦ ਕਰੇ। ਇਸ ਸਮੇਂ ਭਾਈ ਗਰੇਵਾਲ ਨੇ ਕਿਹਾ ਕਿ ਮੋਰਚੇ ਦੀ ਮਜ਼ਬੂਤੀ ਲਈ ਪੰਜਾਬ ਭਰ ’ਚੋਂ ਫੈਡਰੇਸ਼ਨ ਦੇ ਜ਼ਿਲ•ਾ ਪ੍ਰਧਾਨਾਂ ਦੀ ਅਗਵਾਈ ’ਚ ਕੇਸਰੀ ਨਿਸ਼ਾਨ ਅਤੇ ਕਿਸਾਨੀ ਝੰਡੇ ਲਗਾ ਕੇ ਜਥੇ ਭੇਜੇ ਜਾਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਧਰਮਸਿੰਘ ਵਾਲਾ, ਮਨਪ੍ਰੀਤ ਸਿੰਘ ਬੰਟੀ, ਕੁਲਜੀਤ ਸਿੰਘ ਧੰਜਲ, ਕੰਵਲਦੀਪ ਸਿੰਘ ਬਹਿਲ, ਚਰਨਜੀਤ ਸਿੰਘ ਸੇਠੀ, ਹਰਿੰਦਰ ਸਿੰਘ ਲਾਲੀ, ਸਤਬੀਰ ਸਿੰਘ ਢੀਂਡਸਾ, ਸਤਨਾਮ ਸਿੰਘ ਪੰਨੂ, ਐਮ. ਪੀ. ਸਿੰਘ, ਲਵਿਸ ਓਬਰਾਏ, ਧਰਮਪਾਲ ਸਿੰਘ ਪਿ੍ਰੰਸ, ਬਲਜੀਤ ਸਿੰਘ ਸੋਢੀ, ਦਵਿੰਦਰ ਸਿੰਘ ਕਾਕਾ, ਜਗਮੋਹਣ ਸਿੰਘ ਲਕੀ, ਜਗਦੀਪ ਸਿੰਘ ਸੋਨੂੰ ਤੇ ਜਸਪ੍ਰੀਤ ਸਿੰਘ ਟੋਨੀ ਆਦਿ ਹਾਜ਼ਰ ਸਨ।