Friday, May 9

ਡਿਪਟੀ ਕਮਿਸ਼ਨਰ ਵੱਲੋਂ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ, ਸਮਰੱਥ ਸਕੀਮ ਤਹਿਤ 45 ਦਿਨਾਂ ਹੈਂਡਲੂਮ ਬੁਣਾਈ ਦੀ ਲਈ ਟ੍ਰੇਨਿੰਗ

ਲੁਧਿਆਣਾ, (ਸੰਜੇ ਮਿੰਕਾ) – ਬੁਣਾਈ ਸੇਵਾ ਕੇਂਦਰ, ਪਾਣੀਪਤ, ਵਿਕਾਸ ਕਮਿਸ਼ਨਰ ਹੈਂਡਲੂਮਜ਼, ਟੈਕਸਟਾਈਲ ਮੰਤਰਾਲੇ, ਭਾਰਤ ਸਰਕਾਰ ਵੱਲੋਂ ਹੈਂਡਲੂਮ ਸੈਕਟਰ ਵਿੱਚ ਸਮਰੱਥਾ ਵਧਾਉਣ ਲਈ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ‘ਸਮਰੱਥ’ ਸਕੀਮ ਅਧੀਨ 45 ਦਿਨਾਂ ਦੀ ਹੈਂਡਲੂਮ ਬੁਣਾਈ ਸਿਖਲਾਈ ਹੈਂਡਲੂਮ ਵੇਵਰਜ਼ ਵੈੱਲਫੇਅਰ ਸੁਸਾਇਟੀ, ਗੁਲਾਬੀ ਬਾਗ, ਟਿੱਬਾ ਰੋਡ, ਲੁਧਿਆਣਾ ਵਿਖੇ ਸੁਰੂ ਕੀਤੀ ਗਈ ਸੀ। 19 ਸਿਖਿਆਰਥੀਆਂ ਵੱਲੋਂ ਸਫਲਤਾ ਪੂਰਵਕ ਆਪਣੀ ਟ੍ਰੇਨਿੰਗ ਮੁਕੰਮਲ ਕਰ ਲਈ ਗਈ। ਹਰ ਇੱਕ ਸਿਖਿਆਰਥੀ ਨੂੰ 9450 ਰੁਪਏ ਵਜ਼ੀਫੇ ਵੱਜੋਂ ਵੀ ਦਿੱਤੇ ਗਈ। ਇਹ ਟ੍ਰੇਨਿੰਗ ਮਾਸਟਰ ਟ੍ਰੇਨਰ ਸ੍ਰੀ ਸ਼ਮਸ਼ਾਦ ਅਹਿਮਦ ਵੱਲੋਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਸ ਸਕੀਮ ਤਹਿਤ 27 ਹਜ਼ਾਰ ਰੁਪਏ ਮਾਣਭੱਤੇ ਵਜੋਂ ਵੀ ਦਿੱਤੇ ਗਏ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਸਮਾਗਮ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਜਨਰਲ ਮੈਨੇਜਰ ਡੀ.ਆਈ.ਸੀ. ਸ੍ਰੀ ਮਹੇਸ਼ ਖੰਨਾ ਅਤੇ ਡਿਪਟੀ ਡਾਇਰੈਕਟਰ ਸ੍ਰੀ ਐਸ.ਕੇ. ਗੁਪਤਾ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com