Friday, June 27

ਕਿਸਾਨ ਵਿਰੋਧੀ ਕਾਰਵਾਈਆਂ ਦੇ ਰੋਸ ਵਜੋਂ ਘੰਟਾ ਘਰ ਚੌਂਕ ਵਿਖੇ ਮੋਦੀ ਦਾ ਪੁਤਲਾ ਫੂਕ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ (ਵਿਸ਼ਾਲ,ਅਰੁਣ ਜੈਨ)-ਅਕਾਲ ਮਾਰਕੀਟ ਵਿੱਚ ਵੱਖ ਵੱਖ ਵਪਾਰਕ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਹੋਈ। ਜਿਸ ਦੌਰਾਨ ਦਿੱਲੀ ਬਾਰਡਰ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਨਿਰਦੋਸ਼ ਕਿਸਾਨਾਂ ਤੇ ਹੋਏ ਹਮਲੇ ਦੀ ਨਿਖੇਦੀ ਕੀਤੀ ਗਈ।ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਜਲਾਕੇ ਭਾਜਪਾ ਵਿਰੋਧੀ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਵਾਸਤੇ ਭਾਜਪਾ ਘਟੀਆ ਹਰਕਤਾਂ ਕਰ ਰਹੀ ਹੈ। ਜਦਕਿ ਪੰਜਾਬ ਵਿੱਚ ਹਿੰਦੂ,ਸਿੱਖ, ਮੁਸਲਿਮ, ਇਸਾਈ ਭਾਈਚਾਰੇ ਦੀ ਆਪਿਸ ਵਿਚ ਬਹੁਤ ਮਜ਼ਬੂਤ ਸਾਂਝ ਹੈ। ਉਨ੍ਹਾਂ ਕਿਹਾ ਕਿ ਸਿੰਘੁ  ਬਾਰਡਰ ਤੇ ਸਿੱਖ ਕਿਸਾਨਾਂ ਤੇ ਸੁਨੋਜਿਤ ਹਮਲਾ  ਫੁੱਟ ਪਾਉਣ ਵਾਲਾ ਹੈ। ਅਗਰ ਭਾਜਪਾ ਆਗੂਆਂ ਨੇ ਇਹੋ ਜਿਹੀ ਹਰਕਤਾਂ ਬੰਦ ਨਾ ਕੀਤੀਆਂ ਤਾਂ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਵੱਡੇ ਪੱਧਰ ਤੇ ਜੋਰਦਾਰ ਵਿਰੋਧ ਕੀਤਾ ਜਾਏਗਾ। ਇਸ ਮੌਕੇ ਤੇ  ਮਨਪ੍ਰੀਤ ਸਿੰਘ ਬੰਟੀ, ਜਸਪਾਲ ਸਿੰਘ ਸ਼ਹਜ਼ਾਦਾ,ਅਰਵਿੰਦਰ ਸਿੰਘ ਟੋਨੀ,ਬਲਵਿੰਦਰ ਸਿੰਘ ਭੁੱਲਰ,ਨੀਰਜ ਅਹੂਜਾ ਪ੍ਰਧਾਨ ਗਾਂਧੀ ਨਗਰ,ਸਤਬੀਰ ਸਿੰਘ ਢੀਂਡਸਾ,ਹਰਜਿੰਦਰ ਸਿੰਘ ਬਵੇਜਾ,ਗੁਰਿੰਦਰ ਸਿੰਘ, ਹੈਪੀ ਸਚਦੇਵਾ,ਪਰਮਜੀਤ ਸਿੰਘ ਪੰਮਾ,ਪਰਵਿੰਦਰ ਸਿੰਘ ਬੱਗਾ,ਬਿੱਟੂ ਬੱਗਾ,ਰਾਜੂ ਸ਼ਹਨਾਈ,ਜਸਦੀਪ ਸਿੰਘ,ਬਲਵਿੰਦਰ ਸਿੰਘ, ਮਨਿੰਦਰਪਾਲ ਸਿੰਘ ਮਿੱਢਾ ਕਮਲਦੀਪ ਸੇਠੀ,ਦਵਿੰਦਰ ਸਿੰਘ, ਗੁਰਪ੍ਰੀਤ ਗੋਲੂ,ਇੰਦਰਪਾਲ ਸਿੰਘ ਹਨੀ,ਜਤਿੰਦਰ ਸਿੰਘ ਪਾਲੀ, ਦਵਿੰਦਰ ਕਾਕਾ,ਜਗਮੋਹਨ ਸਿੰਘ ਲੱਕੀ,ਇੰਦਰਪਾਲ ਪਾਲੀ, ਜਗਜੀਤ ਸੋਨੂੰ,ਪ੍ਰਿੰਸ ਅਹੂਜਾ,ਵਿਕਾਸ ਕਪੂਰ,ਗਗਨਦੀਪ ਸਿੰਘ,ਰਮਨ ਕਪੂਰ ਆਦਿ ਵੱਡੀ ਗਿਣਤੀ ਵਿੱਚ ਸਾਥੀ ਹਾਜਿਰ ਸਨ।

About Author

Leave A Reply

WP2Social Auto Publish Powered By : XYZScripts.com