ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ)-ਮੋਬਾਇਲ ਖੋਹ ਕੇ ਭੱਜੇ ਲੁਟੇਰਿਆਂ ਨੂੰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਲੇਰੀ ਨਾਲ ਦਬੋਚਣ ਵਾਲੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਜਾਂਬਾਜ਼ ਮੈਂਬਰ ਹਰਜੀਤ ਸਿੰਘ ਖ਼ਾਲਸਾ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਨਿਸ਼ਾਨੀ ਦੇ ਕੇ ਸਨਮਾਨਤ ਕੀਤਾ। ਸਰਕਾਰੀਆ ਨੇ ਫੋਟੋ ਜਰਨਲਿਸਟ ਖ਼ਾਲਸਾ ਦੇ ਦਲੇਰਾਨਾ ਕਦਮ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿਹਾ ਕਿ ਇਹ ਸਮਾਜ ਲਈ ਇਕ ਚੰਗਾ ਸੰਦੇਸ਼ ਹੈ ਕਿ ਸਾਨੂੰ ਕਦੇ ਵੀ ਕਿਸੇ ਵੀ ਹਾਲਾਤਾਂ ਵਿੱਚ ਘਬਰਾਉਣਾ ਨਹੀਂ ਚਾਹੀਦਾ।ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਵੀ ਫੋਟੋ ਜਰਨਲਿਸਟ ਖ਼ਾਲਸਾ ਦੀ ਪਿੱਠ ਥਪਥਪਾਈ ਅਤੇ ਇਹ ਕਾਮਨਾ ਕੀਤੀ ਕਿ ਉਹ ਪੱਤਰਕਾਰੀ ਦੇ ਖੇਤਰ ਚ ਪਹਿਲਾਂ ਦੀ ਤਰ੍ਹਾਂ ਹੀ ਆਪਣਾ ਯੋਗਦਾਨ ਪਾਉਂਦਿਆਂ ਹੋਇਆਂ ਭਵਿੱਖ ਵਿੱਚ ਵੀ ਸੰਕਟ ਚ ਫਸੇ ਲੋਕਾਂ ਦੀ ਮਦਦ ਕਰਨ ਲਈ ਕੰਮ ਕਰਦੇ ਰਹਿਣਗੇ ।
Previous Articleਰਾਸ਼ਟਰੀ ਨਾਰੀ ਸ਼ਕਤੀ ਪੁਰਸਕਾਰ-2020 ਲਈ ਅਰਜ਼ੀਆਂ ਮੰਗੀਆਂ
Related Posts
-
लुधियाना पुलिस द्वारा हैंड ग्रेनेड सहित तीन आंतकियो को गिरफ्तार करना बहुत ही सराहनीय कदम :शिवसेना हिंदुस्तान
-
आशियाना कराटे सेल्फ डिफेंस संगठन द्वारा निष्काम सेवा वृद्ध आश्रम बिहिला में किया गया राज्य चैंपियन 2025 का आयोजन
-
भगवान वाल्मीकि धर्मशाला व मंदिर प्रबंधक कमेटी द्वारा किया गया भगवान वाल्मीकि जी के सत्संग का आयोजन