Friday, May 9

ਲੁਧਿਆਣਾ ਦੀ ਲੜਕੀ ਨਾਮਿਆ ਜੋਸ਼ੀ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ – 2021 ਨਾਲ ਸਨਮਾਨਿਆ ਗਿਆ

  • ਡਿਪਟੀ ਕਮਿਸ਼ਨਰ ਵੱਲੋਂ ਨਾਮਿਆ ਤੇ ਉਸਦੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ ਸਨਮਾਨ

ਲੁਧਿਆਣਾ, (ਸੰਜੇ ਮਿੰਕਾ,ਅਰੁਣ ਜੈਨ) – ਲੁਧਿਆਣਾ ਦੀ ਲੜਕੀ ਨਾਮਿਆ ਜੋਸ਼ੀ (14) ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ – 2021 ਨਾਲ ਅੱਜ ਸਨਮਾਨਿਆ ਗਿਆ। ਭਾਈ ਰਣਧੀਰ ਸਿੰਘ ਨਗਰ ਦੇ ਈ-ਬਲਾਕ ਦੀ ਵਸਨੀਕ ਨਾਮਿਆ ਸ਼ਹਿਰ ਦੇ ਸਤ ਪਾਲ ਮਿੱਤਲ ਸਕੂਲ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਨਾਮਿਆ ਨੇ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਵੀਡੀਓ ਕਾਨਫਰੰਸਿੰਗ ਸੁਵਿਧਾ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਨਾਮਿਆ ਦੇ ਨਾਲ ਉਸਦੇ ਦੇ ਪਿਤਾ ਸ੍ਰੀ ਕੁਨਾਲ ਜੋਸ਼ੀ ਅਤੇ ਮਾਂ ਸ੍ਰੀਮਤੀ ਮੋਨਿਕਾ ਜੋਸ਼ੀ ਵੀ ਸਨ। ਨਾਮਿਆ ਜੋਸ਼ੀ ਨੂੰ ਵਿਦਿਅਕ ਨਵੀਨਤਾ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ। ਆਪਦੇ ਮਾਪਿਆਂ ਦੀ ਇੱਕੋ-ਇੱਕ ਧੀ, ਨਾਮਿਆ ਦਾ ਕਹਿਣਾ ਹੈ ਕਿ ਉਹ ਇੱਕ ਉੱਦਮੀ ਬਣਨਾ ਚਾਹੁੰਦੀ ਹੈ ਜਿੱਥੇ ਉਹ ਟੈਕਨੋਲੋਜੀ ਦੇ ਜ਼ਰੀਏ ਸਿੱਖਿਆ ਨੂੰ ਮਜ਼ੇਦਾਰ ਬਣਾਉਣਾ ਚਾਹੁੰਦੀ ਹੈ। ਨਾਮਿਆ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਕਲਾਸਾਂ ਵਿਚ ਮਾਇਨਕਰਾਫਟ ਦੀ ਵਰਤੋਂ ਨੂੰ ਸ਼ੁਰੂਆਤ ਕਰਨ ਲਈ ਕਈ ਸਕਾਈਪ ਸੈਸ਼ਨ ਕਰਵਾਏ ਹਨ, ਫਰਵਰੀ 2020 ਵਿਚ ਦਿੱਲੀ ਵਿਚ ਆਯੋਜਿਤ ਯੰਗ ਇਨੋਵੇਟਰਜ਼਼ ਸੰਮੇਲਨ ਵਿਚ ਸਟੇਜ ‘ਤੇ ਮਾਈਕ੍ਰੋਸਾੱਫ ਦੇ ਸੀ.ਈ.ਓ. ਸੱਤਿਆ ਨਡੇਲਾ ਨਾਲ ਵੀ ਮੁਲਾਕਾਤ ਕੀਤੀ ਸੀ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਾਮਿਆ ਜੋਸ਼ੀ ਅਤੇ ਉਸਦੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਅਤੇ ਉਸਦੇ ਉੱਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਉਨ੍ਹਾਂ ਦੀਆਂ ਧੀਆਂ ਼ਤੇ ਮਾਣ ਹੈ ਅਤੇ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਭਲਾਈ ਲਈ ਕਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਹਮੇਸ਼ਾਂ ਵੱਖ-ਵੱਖ ਖੇਤਰਾਂ ਵਿੱਚ ਉੱਤਮ ਰਹੀਆਂ ਹਨ ਅਤੇ ਉਮੀਦ ਕਰਦੇ ਹਾਂ ਕਿ ਨਾਮਿਆ ਵੀ ਆਪਣੀਆਂ ਪ੍ਰਾਪਤੀਆਂ ਰਾਹੀਂ ਪੂਰੇ ਦੇਸ਼ ਦਾ ਮਾਣ ਵਧਾਏਗੀ।

About Author

Leave A Reply

WP2Social Auto Publish Powered By : XYZScripts.com