
- ਆਈ-ਆਰ-ਬੀ( ਪੰਜਾਬ ਪੁਲਿਸ ) ਦੀ ਸਮੁੱਚੀ ਟੀਮ ਵਲੋਂ ਗੁਰੂ ਸਾਹਿਬ ਜੀ ਨੂੰ ਸਤਿਕਾਰ ਵਜੋਂ ਸਲਾਮੀ ਦਿੱਤੀ ਗਈ
लुधियाना (विशाल,सचिन)-ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਜੈਕਰਿਆ ਦੀ ਗੂੰਜ ਵਿਚ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠਾਂ ਗੁਰੂਦੁਵਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਭਗਤ ਰਵਿਦਾਸ ਜੀ ਅਤੇ ਇਲਾਕੇ ਭਰ ਦੀਆਂ ਗੁਰੂਦੁਵਾਰਾ ਪ੍ਰਬੰਧਕ ਕਮੇਟੀਆਂ, ਸਤਿ ਸੰਗ ਸਭਾਵਾਂ ਅਤੇ ਸੇਵਾ ਸੁਸਾਇਟੀਆਂ,ਧਾਰਮਿਕ ਜਥੇਬੰਦੀਆਂ ਅਤੇ ਸਮਹੂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂਦੁਵਾਰਾ ਸਾਹਿਬ ਤੋ ਆਲਾ ਲਾਲੂ ਪਤੀ ਪਿੰਡ ਸੁਨੇਤ,ਦੁਰਗਾ ਮਾਤਾ ਮੰਦਿਰ,ਗੁਰੂਦੁਵਾਰਾ ਸ੍ਰੀ ਗੁਰੂ ਅਰਜਨ ਦੇਵ ਸਿੰਘ ਸਭਾ, ਸੀਨੀਅਰ ਸਿਟੀਜਨ ਹੋਮ ,ਗੁ: ਸ੍ਰੀ ਗੁਰੂ ਤੇਗ ਬਹਾਦਰ ਸਤਿ ਸਭਾ,ਭਗਤ ਨਾਮ ਦੇਵ ਚੌਂਕ, ਰਾਜਗੁਰੂ ਨਗਰ ਡੀ ਬਲਾਕ ਤੋਂ ਹੁੰਦਾ ਹੋਇਆ ਹੰਨੂਮਾਨ ਮੰਦਿਰ ਤੋਂ ਖ਼ਾਲਸਾ ਚੌਂਕ, ਗੁ: ਸ੍ਰੀ ਦਸਮੇਸ਼ ਸਿੰਘ ਸਭਾ ਬਲਾਕ ਜੇ,ਆਟੋ ਸਟੈਂਡ,ਤੋਂ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਤੋਂ ਗੁ: ਕੁਟਿਆ ਸਾਹਿਬ ਸਿੰਘ ਸਭਾ ,ਗੁ: ਰਘੁਪਤੀ ਪਿੰਡ ਸੁਨੇਤ,ਤੋਂ ਪਿਸ਼ੋਰਾ ਸਿੰਘ ਚੌਂਕ ਤੋਂ ਹੁੰਦਾ ਹੋਇਆ ਗੁਰੂਦੁਵਾਰਾ ਭਗਤ ਰਵਿਦਾਸ ਜੀ ਵਿਖੇ ਸਮਾਪਤ ਹੋਇਆ। ਇਲਾਕਾ ਨਿਵਾਸੀਆਂ ਵਲੋਂ ਨਗਰ ਕੀਰਤਨ ਵਿੱਚ ਵੱਖ ਵੱਖ ਥਾਵਾਂ ਤੇ ਲੰਗਰ ਲਗਾਇਆ ਗਿਆ। ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਸੀ ਇਸ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਫਤਿਹ ਟੀ ਵੀ ਚੈਨਲ ਤੋਂ ਹੋਇਆ ,ਅਤੇ ਨਗਰ ਕੀਰਤਨ ਦਾ ਆਈ ਆਰ ਬੀ( ਪੰਜਾਬ ਪੁਲਿਸ ) ਦੀ ਸਮੁੱਚੀ ਟੀਮ ਵਲੋਂ ਗੁਰੂ ਸਾਹਿਬ ਜੀ ਨੂੰ ਸਤਿਕਾਰ ਵਜੋਂ ਸਲਾਮੀ ਦਿੱਤੀ ਗਈ ਇਸ ਮੌਕੇ ਸੁਖਮਨੀ ਸੇਵਾ ਸੁਸਾਇਟੀਆਂ, ਸ਼ਬਦੀ ਜੱਥੇ, ਇਸਤ੍ਰੀ ਸਤਿ ਸੰਗ ਸਭਾਵਾਂ, ਗੱਤਕਾ ਪਾਰਟੀ,ਮਿਲਟਰੀ ਬੈਂਡ ਨੇ ਨਗਰ ਕੀਰਤਨ ਵਿੱਚ ਸ਼ਾਮੂਲੀਯਤ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੱਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਅਤੇ ਸਾਰੀ ਸਮੁੱਚੀ ਟੀਮ ਵਲੋਂ ਜਿਨ੍ਹਾਂ ਨੇ ਨਗਰ ਕੀਰਤਨ ਵਿਚ ਸੰਗਤਾਂ ਵਾਸਤੇ ਲੰਗਰ ਲਗਾਇਆ ਗਿਆ। ਇਸ ਮੌਕੇ ਸ੍ਰ ਪੱਪੂ ਨੇ ਕਿਹਾ ਕਿ ਸਾਨੂੰ ਬਾਬਾ ਦੀਪ ਸਿੰਘ ਦੀਪ ਜੀ ਦੀ ਸ਼ਹੀਦੀ ਤੋਂ ਸਬਕ ਸਿੱਖਦੇ ਹੋਏ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਮੈਬਰ ਅਤੇ ਗੁਰੂਦੁਵਾਰਾ ਦੁਖਨਿਵਾਰਨ ਸਾਹਿਬ ਦੇ ਮੁੱਖ ਸੇਵਦਾਰ ਜੱਥੇਦਾਰ ਪਿ੍ਰਤਪਾਲ ਸਿੰਘ,ਬਾਬਾ ਸੁਖਬੀਰ ਸਿੰਘ, ਇਲਾਕਾ ਕੌਂਸਲਰ ਹਰੀ ਸਿੰਘ ਬਰਾੜ,ਪ੍ਰਧਾਨ ਹਰਭਜਨ ਸਿੰਘ ਡੰਗ, ਪ੍ਰਧਾਨ ਰਣਜੀਤ ਸਿੰਘ ਢਿਲੋਂ,ਰਜਵੰਤ ਸਿੰਘ ਵੋਹਰਾ,ਪ੍ਰਸ਼ੋਤਮ ਸਿੰਘ ਵੋਹਰਾ,ਤਜਿੰਦਰਪਾਲ ਸਿੰਘ ਜਸਪ੍ਰੀਤ ਸਿੰਘ ਹੌਬੀ,ਗੁਰਮੇਲ ਸਿੰਘ ,ਸੰਜੀਵ ਸੱਚਦੇਵ ਸ਼ੇਰੁ,ਮਨਦੀਪ ਸਿੰਘ ਭਨੋਟ,ਬਲਜੀਤ ਸਿੰਘ ਬਿੰਦਰਾ,ਸੁਰਿੰਦਰ ਸਿੰਘ ਚੌਹਾਨ, ਗੁਰਮੇਲ ਸਿੰਘ ਸੁਨੇਤ,ਮਹਿੰਦਰ ਸਿੰਘ ਪਾਹਵਾ,ਮੇਜਰ ਸਿੰਘ ਸੁਨੇਤ,ਗੁਲਵੰਤ ਸਿੰਘ ਭਾਂਬੀ, ਗੁਰਚਰਨ ਸਿੰਘ ਵਿੰਟਾ,ਰੱਤਨ ਸਿੰਘ ਕਮਾਲ ਪੂਰੀ, ਮਹਿੰਦਰ ਸਿੰਘ ਖਾਲਸਾ,ਪਿਸ਼ੋਰਾ ਸਿੰਘ,ਅਰਵਿੰਦਰ ਸਿੰਘ ਦੂਆ, ਨਰਿੰਦਰਪਾਲ ਸਿੰਘ ਮੱਕੜ, ਬਹਾਦਰ ਸਿੰਘ ਤੂਰ ਸੁਨੇਤ, ਬਲਜਿੰਦਰ ਸਿੰਘ ਮਠਾੜੂ,ਮਨਜੋਤ ਸਿੰਘ ਪਾਹਵਾ ਨਗਿੰਦਰ ਸਿੰਘ,ਹਜਿੰਦਰ ਸਿੰਘ,ਹਰਜੀਤ ਸਿੰਘ, ਗਿਆਨੀ ਮੇਹਰ ਸਿੰਘ ਸੁਨੇਤ , ਨਾਮ ਦੇਵ ਸਿੰਘ ਸੁਨੇਤ,ਮੰਨਿਦਰ ਸਿੰਘ,ਦਲੀਪ ਸਿੰਘ,ਤਰਵਿੰਦਰ ਸਿੰਘ ਵਿੱਕੀ, ਇੰਦਰਜੀਤ ਸਿੰਘ ਰਿਕੀ,ਪਰਮਜੀਤ ਸਿੰਘ ਲਾਵਲੀ,ਰਾਮ ਸਿੰਘ ਸੁਨੇਤ ,ਰਜਿੰਦਰ ਸਿੰਘ ਬਾਬਾ,ਜਗਦੇਵ ਸਿੰਘ ਸੁਨੇਤ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜਰ ਸੀ।