Friday, May 9

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਕ੍ਰੈਡਿਟ ਪਲਾਨ ਸਕੀਮ ਲਾਂਚ

ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਵੱਲੋਂ ਕ੍ਰੈਡਿਟ ਪਲਾਨ ਸਕੀਮ ਦੀ ਸੁਰੂਆਤ ਕਰਦਿਆਂ ਦੱਸਿਅਿਾ ਕਿ ਨਾਬਾਰਡ ਹਰ ਜ਼ਿਲ੍ਹੇ ਲਈ ਪੋਟੈਂਸ਼ਲ ਲਿੰਕਡ ਕ੍ਰੈਡਿਟ ਪਲਾਨ (ਪੀ.ਐਲ.ਪੀ) ਤਿਆਰ ਕਰਕੇ ਦੋ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੇਂਡੂ ਕਰਜ਼ਾ ਯੋਜਨਾਬੰਦੀ ਵਿੱਚ ਮੁੱਖ ਭੂਮਿਕਾ ਅਦਾ ਕਰ ਰਿਹਾ ਹੈ। ਮੈਨੇਜ਼ਰ ਡੀ.ਡੀ.ਐਮ. ਲੁਧਿਆਣਾ ਸ੍ਰੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਬਾਰਡ ਦੁਆਰਾ ਤਿਆਰ ਕੀਤਾ ਗਿਆ ਪੀ.ਐਲ.ਪੀ. ਸੂਬੇ ਦੇ ਨਾਬਾਰਡ ਖੇਤਰੀ ਦਫਤਰ ਦੇ ਮੁਹਾਰਤ ਇਨਪੁਟ ਦੇ ਨਾਲ ਜ਼ਿਲੇ ਵਿਚ ਬੈਂਕ ਕਰਜ਼ੇ ਦੀ ਸੰਭਾਵਨਾ ਦਾ ਇਕ ਵਿਆਪਕ ਮੁਲਾਂਕਣ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਵੱਖ-ਵੱਖ ਸੈਕਟਰਾਂ ਵਿਚ ਇਸ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਹੋਰ ਸੇਵਾਵਾਂ। ਉਨ੍ਹਾਂ ਦੱਸਿਆ ਕਿ ਇਹ ਇਕ ਯੋਜਨਾਬੱਧ ਅਭਿਆਸ ਹੈ ਜਿਸ ਵਿਚ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਸਾਰੇ ਭਾਗੀਦਾਰਾਂ ਨੂੰ ਸ਼ਾਮਲ ਕਰਕੇ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ ਤਾਂ ਜੋ ਵਿਕਾਸ ਦੀ ਯੋਜਨਾਬੰਦੀ ਅਤੇ ਉਧਾਰ ਯੋਜਨਾਬੰਦੀ ਪ੍ਰਕਿਰਿਆ ਵਿਚ ਇਕ ਸਾਰਥਕ ਸਬੰਧ ਪ੍ਰਦਾਨ ਕੀਤੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਸਾਲ 2021-22 ਲਈ ਪੀ.ਐਲ.ਪੀ. ਦੇ ਅਨੁਮਾਨ ਆਰ.ਬੀ.ਆਈੇਭਾਰਤ ਸਰਕਾਰ ਦੁਆਰਾ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ। ਸਾਲ 2021-22 ਲਈ ਤਰਜੀਹੀ ਖੇਤਰ ਦੇ ਅਧੀਨ ਕੁੱਲ ਕ੍ਰੈਡਿਟ ਸੰਭਾਵਨਾ ਅਨੁਮਾਨਤ 56 ਹਜ਼ਾਰ ਕਰੋੜ ਰੁਪਏ ਕੀਤੀ ਗਈ ਹੈ।

About Author

Leave A Reply

WP2Social Auto Publish Powered By : XYZScripts.com