Friday, May 9

ਹਲਕਾ ਉੱਤਰੀ ਦੇ ਨਵ ਨਿਯੁਕਤ ਸਰਕਲ ਪ੍ਰਧਾਨਾਂ ਨੂੰ ਕੀਤਾ ਗਿਆ ਸਨਮਾਨਿਤ

ਲੁਧਿਆਣਾ (ਵਿਸ਼ਾਲ,ਰਾਜੀਵ)-ਲੁਧਿਆਣਾ  ਹਲਕਾ ਉੱਤਰੀ  ਵਿਖੇ  ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਵਿਜੈ ਦਾਨਵ ਜੀ ਦੇ ਨਿਵਾਸ ਸਥਾਨ ਵਿਖੇ  ਹਲਕਾ ਉੱਤਰੀ ਤੇ 2022 ਦੀਆਂ ਚੋਣਾਂ ਦੇ ਸੰਬੰਧ ਵਿੱਚ ਮੀਟਿੰਗ ਕਰਵਾਈ ਗਈ | ਇਸ ਮੀਟਿੰਗ ਵਿਚ ਲੁਧਿਆਣਾ ਦੇ ਸ਼ਹਿਰੀ ਪ੍ਰਧਾਨ ਸਰਦਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਮੀਟਿੰਗ ਵਿੱਚ ਹਲਕਾ ਉੱਤਰੀ ਦੇ ਨਵੇਂ ਨਿਯੁਕਤ ਸਰਕਲ ਪ੍ਰਧਾਨਾ ਨੂੰ ਸਨਮਾਨਿਤ ਕੀਤਾ ਗਿਆ|ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਜੇ ਦਾਨਵ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਮਿਸ਼ਨ ਦੋ ਹਜਾਰ ਬਾਈ ਤਹਿਤ ਤਿਆਰੀਆਂ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਤਹਿਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਕੇਂਦਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਦੇਸ਼ ਦੀ ਜਨਤਾ ਬਹੁਤ ਜ਼ਿਆਦਾ ਦੁਖੀ ਹੈ  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਅਤੇ ਸੱਤਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ । ਇਸ ਮੌਕੇ ਵਿਜੇ ਦਾਨਵ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵਾਰ ਵਾਰ ਮੀਟਿੰਗਾਂ ਬੁਲਾਉਣ ਅਤੇ ਉਨ੍ਹਾਂ ਨੂੰ ਜ਼ਲੀਲ ਕਰਨ ਅਤੇ ਕਾਲੇ ਖੇਤੀ ਕਾਨੂੰਨ ਵਾਪਸ ਨਾ ਲੈਣ ਸਬੰਧੀ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ । ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਮੋਦੀ ਸਰਕਾਰ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੀ ਝੋਲੀ ਵਿਚ ਸੌਂਪ ਕੇ ਖੇਤੀ ਦਾ ਵਿਨਾਸ਼ ਕਰਨਾ ਚਾਹੁੰਦੀ ਹੈ  ਇਸ ਮੌਕੇ ਅਕਾਲੀ ਦਲ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗਾ  ਉਨ੍ਹਾਂ ਕਿਹਾ ਕਿ ਜਨਤਾ ਮੋਦੀ ਅਤੇ ਕੈਪਟਨ ਦੇ ਰਾਜ ਤੋਂ ਬਹੁਤ ਜ਼ਿਆਦਾ ਦੁਖੀ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਵਿਚ ਦੋਹਾਂ ਸਰਕਾਰਾਂ ਪ੍ਰਤੀ ਰੋਸ ਦੀ ਲਹਿਰ ਹੈ। ਇਸ ਮੌਕੇ ਰਣਜੀਤ ਸਿੰਘ ਢਿੱਲੋਂ ਨੇ ਵਰਕਰਾਂ ਨੂੰ ਥਾਪੜਾ ਦਿੰਦਿਆਂ ਇਹ ਮਿਸ਼ਨ ਦੋ ਹਜਾਰ ਪ੍ਰਾਪਤੀ ਲਈ ਹੁਣ ਤੋਂ ਜੁਟ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ  ਬੀਬੀ ਸੁਰਿੰਦਰ ਕੌਰ ਜੀ ਦਿਆਲ , ਯੂਥ ਅਕਾਲੀ ਪ੍ਰਧਾਨ ਸ਼. ਗੁਰਦੀਪ ਸਿੰਘ ਜੀ ਗੋਸ਼ਾ, ਸ਼੍ਰੀ ਵਿਪਨ ਸੂਦ ਜੀ ਕਾਕਾ, ਸ਼. ਮਨਿੰਦਰ ਸਿੰਘ ਜੀ ਅਹੂਜਾ, ਸ. ਮੁਖਤਿਆਰ ਸਿੰਘ ਚੀਮਾ, ਸ਼. ਪ੍ਰਲਾਦ ਸਿੰਘ ਜੀ ਢੱਲ, ਸ਼. ਜੰਗ ਬਹਾਦਰ ਸਿੰਘ ਜੀ ਢੱਲ , ਸ਼ ਸੋਨੂੰ ਜੀ, ਮਨਪ੍ਰੀਤ ਸਿੰਘ ਜੀ ਬੰਟੀ , ਜੇ ਜੇ ਅਰੋੜਾ ਜੀ, ਮੈਡਮ ਪੂਨਮ ਜੀ ਅਰੋੜਾ, ਜਸਪਾਲ ਸਿੰਘ ਜੀ ਕੋਨਕੇ, ਰਤਨ ਵੜੈਚ, ਦੀਪੂ ਘਈ ਤੇ ਹੋਰ ਅਕਾਲੀ ਵਰਕਰ ਸਾਮਾਲ ਹੋਏ |

About Author

Leave A Reply

WP2Social Auto Publish Powered By : XYZScripts.com