Friday, May 9

ਸਫਾਈਮਿੱਤਰਾ ਸੁਰੱਕਸ਼ਾ ਅਭਿਆਨ ਤਹਿਤ ਭਾਰਤ ਦਾ ਪਹਿਲਾ ਲੋਨ ਮੇਲਾ ਆਯੋਜਿਤ

  • ਸੈਂਕੜੇ ਸਫਾਈ ਕਰਮਚਾਰੀਆਂ ਵੱਲੋਂ ਲੋਨ ਮੇਲੇ ‘ਚ ਕੀਤੀ ਸ਼ਮੂਲੀਅਤ – ਮੇਅਰ ਬਲਕਾਰ ਸਿੰਘ ਸੰਧੂ

ਲੁਧਿਆਣਾ, (ਸੰਜੇ ਮਿੰਕਾ) – ਮਕਾਨ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਵੱਲੋਂ 19 ਨਵੰਬਰ, 2020 ਨੂੰ ਸ਼ੁਰੂ ਕੀਤੀ ਗਈ ਸਫਾਈਮਿੱਤਰਾ ਸੁਰੱਖਿਆ ਚੁਣੌਤੀ ਸਕੀਮ ਦੇ ਤਹਿਤ, ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਪਖੋਵਾਲ ਰੋਡ ‘ਤੇ ਇੰਡੋਰ ਸਟੇਡੀਅਮ ਵਿਖੇ ਭਾਰਤ ਦਾ ਪਹਿਲਾ ਲੋਨ ਮੇਲਾ ਆਯੋਜਿਤ ਕੀਤਾ ਗਿਆ।
ਲੋਨ ਮੇਲੇ ਦਾ ਉਦਘਾਟਨ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤਾ ਗਿਆ। ਵੱਖ-ਵੱਖ ਅਧਿਕਾਰੀਆਂ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਨੁਮਾਇੰਦਿਆਂ  ਐਨ.ਐਸ.ਕੇ.ਐਫ.ਡੀ.ਸੀ. ਅਤੇ ਉਨ੍ਹਾਂ ਦੇ ਚੈਨਲ ਪਾਰਟਨਰ, ਡੀ.ਆਈ.ਸੀ.ਸੀ.ਆਈ. ਵੱਲੋਂ ਵੀ ਇਸ ਲੋਨ ਮੇਲੇ ਵਿੱਚ ਸ਼ਿਰਕੀਤ ਕੀਤੀ। ਇਸ ਤੋਂ ਇਲਾਵਾ ਪੂਰੇ ਭਾਰਤ ਭਰ ਵਿੱਚੋ਼ 20 ਤੋਂ ਵੱਧ ਪ੍ਰਦਰਸ਼ਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਸਫਾਈਮਿੱਤਰ਼ ਗੈਰ-ਰਸਮੀ/ਰਸਮੀ ਸਫਾਈ ਸੇਵਕਾਂ ਨੂੰ ਦਰਸਾਉਂਦੀ ਹੈ ਜੋ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਸਫਾਈ ਅਤੇ ਇਸ ਨਾਲ ਸਬੰਧਤ ਕਾਰਜਾਂ ਵਿੱਚ ਸ਼ਾਮਲ ਹੁੰਦੇ ਹਨ। ਇਸ ਚੁਣੌਤੀ ਦਾ ਮੁੱਖ ਉਦੇਸ਼ ਸਫਾਈਮਿੱਤਰਾ ਨੂੰ ਸੀਵਰ/ਸੈਪਟਿਕ ਟੈਂਕਾਂ ਦੀ ਖ਼ਤਰਨਾਕ ਤਰੀਕੇ ਨਾਲ ਸਫਾਈ ਕਰਨ ਦੀ ਬਜਾਏ ਨਵੀਂਆਂ ਵਿਕਸਤ ਮਸ਼ੀਨਾਂ ਰਾਹੀਂ ਸਫਾਈ ਕਰਨ ਲਈ ਪ੍ਰੇਰਿਤ ਕਰਨਾ ਹੈ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਨੈਸ਼ਨਲ ਸਫਾਈ ਕਰਮਚਾਰੀ ਫਾਇਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਕੇ.ਐਫ.ਡੀ.ਸੀ) ਨਗਰ ਨਿਗਮ ਦੀ ਸਿਫ਼ਾਰਸ਼ ‘ਤੇ ਸਫਾਈਮਿੱਤਰਾਂ ਨੂੰ ਕਰਜ਼ੇ ਪ੍ਰਦਾਨ ਕਰ ਰਹੀ ਹੈ। ਆਸਾਨ ਲੋਨ ਰਾਹੀਂ ਵਿੱਤੀ ਸਹਾਇਤਾ ਦੇ ਨਾਲ, ਸਫਾਈਮਿੱਤਰ ਹੱਥੀ ਸਫਾਈ ਦੀ ਥਾਂ ‘ਤੇ ਸੈਪਟਿਕ ਟੈਂਕਾਂ/ਸੀਵਰੇਜ਼ ਦੀ ਸਫਾਈ ਲਈ ਮਸ਼ੀਨਾਂ ਖਰੀਦ ਸਕਦੇ ਹਨ, ਜਿਸ ਨਾਲ ਇਕ ਸਨਮਾਨਯੋਗ ਅਤੇ ਸੁਰੱਖਿਅਤ ਜ਼ਿੰਦਗੀ ਬਣਾਈ ਜਾ ਸਕਦੀ ਹੈ। ਨਗਰ ਨਿਗਮ ਵੱਲੋਂ ਇਸ ਸਕੀਮ ਤਹਿਤ ਵਰਕਰਾਂ ਲਈ ਆਰੰਭੀ ਗੈਰ-ਰਸਮੀ ਕਾਮਿਆਂ ਅਤੇ ਕਰਜ਼ੇ ਦੀ ਪ੍ਰਕਿਰਿਆ ਨੂੰ ਲਾਮਬੰਦ ਕੀਤਾ ਹੈ।
ਸ੍ਰੀ ਸੰਧੂ ਨੇ ਕਿਹਾ ਕਿ ਸੈਂਕੜੇ ਸਫਾਈ ਸੇਵਕਾਂ ਨੇ ਅੱਜ ਦੇ ਸਮਾਗਮ ਵਿੱਚ ਹਿੱਸਾ ਲਿਆ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ।
ਇਸ ਮੌਕੇ ਨਿਗਮ ਕੌਂਸਲਰ ਸ੍ਰੀ ਦਿਲਰਾਜ ਸਿੰਘ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਸੀਨੀਅਰ ਕਾਂਗਰਸ ਆਗੂ ਸ.ਬਲਜਿੰਦਰ ਸਿੰਘ ਸੰਧੂ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com