Friday, May 9

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਨਲਾਈਨ ਕੁਇਜ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ

  • ਅੰਗਹੀਣ ਵਿਅਕਤੀਆਂ ਦੇਂ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਅਤੇ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਕਰਵਾਏ ਗਏ ਸਨ ਮੁਕਾਬਲੇ

ਲੁਧਿਆਣਾ (ਸੰਜੇ ਮਿੰਕਾ)-  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਵੱਲੋਂ ਅੰਗਹੀਣ ਵਿਅਕਤੀਆਂ ਵੱਲੋਂ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਅਤੇ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਕਰਵਾਏ ਗਏ ਆਨ-ਲਾਈਨ ਕੁਇਜ਼ ਦੇ ਜੇਤੂਆਂ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ  ਕਿ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 18 ਨਵੰਬਰ, 2020 ਨੂੰ ਸੰਸਥਾ ਬਰੇਲ ਭਵਨ, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਅੰਗਹੀਣ ਵਿਅਕਤੀਆਂ ਦੇ ਮੁਕਾਬਲੇ ਕਰਵਾਏ ਗਏ ਸਨ। ਇਸ ਤੋਂ ਇਲਾਵਾ 20 ਨਵੰਬਰ, 2020 ਨੂੰ ਈ.ਐਲ.ਸੀ. ਇੰਚਾਰਜ ਅਤੇ ਈ.ਐਲ.ਸੀ. ਸਟੂਡੈਂਟਸ਼ ਦਾ ਆਨਲਾਈਨ ਕੁਇਜ਼ ਕੰਪੀਟਿਸ਼ਨ ਕਰਵਾਇਆ ਗਿਆ ਸੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ.ਐਲ.ਸੀ. ਇੰਚਾਰਜਾਂ ਦੇ ਜੇਤੂਆਂ ਵਿੱਚ ਪਹਿਲਾ ਸਥਾਨ ਪਰਮਜੀਤ ਕੌਰ, ਦੂਸਰਾ ਸਥਾਨ ਪਵਨ ਕੁਮਾਰ ਸ਼ਰਮਾ ਅਤੇ ਤੀਸਰਾ ਸਥਾਨ ਮੰਜੂ ਬਾਲਾ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਈ.ਐਲ.ਸੀ. ਵਿਦਿਆਰਥੀਆਂ ਦੇ ਜੇਤੂਆਂ ਵਿੱਚੋਂ ਪਹਿਲਾ ਸਥਾਨ ਗੁਰਜੀਤ ਕੌਰ, ਦੂਸਰਾ ਸਥਾਨ ਜਸਕਰਨ ਸਿੰਘ ਅਤੇ ਤੀਸਰਾ ਸਥਾਨ ਜਸਜੀਵਨਜੋਤ ਕੌਰ ਨੇ ਹਾਸਲ ਕੀਤਾ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਨੇਤਰਹੀਣ ਭਾਗੀਦਾਰਾਂ ਵੱਲੋਂ ਮਿਊਜਿਕ ਇੰਸਟਰੂਮੈਂਟਲ ਸ੍ਰੇ਼ਣੀ ਵਿੱਚ ਪਹਿਲਾ ਸਥਾਨ ਲਵਲੀ ਮਹਿਤਾ, ਦੂਸਰਾ ਸਥਾਨ ਹਰਮਨਦੀਪ ਕੌਰ ਅਤੇ ਤੀਸਰਾ ਸਥਾਨ ਇੰਦੂ ਨੇ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ‘ਅੰਗਹੀਣ ਵਿਅਕਤੀਆਂ ਦੇ ਵੋਟ ਪਾਉਣ ਨਾਲ ਭਾਰਤ ਦਾ ਲੋਕਤੰਤਰ ਮਜ਼ਬੂਤ ਹੋਵੇਗਾ’ ਦੇ ਲਿਖਤੀ ਮੁਕਾਬਲੇ ਵਿੱਚ ਪਹਿਲਾ ਸਥਾਨ ਦਿਲਪ੍ਰੀਤ ਕੌਰ, ਦੂਸਰਾ ਸਥਾਨ ਕਰਨਵੀਰ ਸਿੰਘ ਅਤੇ ਤੀਸਰਾ ਸਥਾਨ ਅਭਿਸ਼ੇਕ ਕੁਮਾਰ ਨੇ, ਮਿਊਜਿਕ ਵੋਕਲ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰ, ਦੂਸਰਾ ਸਥਾਨ ਮਨਪ੍ਰੀਤ ਕੌਰ, ਤੀਸਰਾ ਸਥਾਨ ਪ੍ਰਿੰਸ ਨੇ ਹਾਸਲ ਕੀਤਾ।  

About Author

Leave A Reply

WP2Social Auto Publish Powered By : XYZScripts.com