Friday, May 9

ਕੌਂਸਲਰ ਹਰਕਰਨਦੀਪ ਸਿੰਘ ਵੈਦ ਵੱਲੋਂ ਸਰਕਾਰੀ ਸਕੂਲ ਸੰਗੋਵਾਲ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ

ਲੁਧਿਆਣਾ,(ਸੰਜੇ ਮਿੰਕਾ) – ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ‘ਪਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਹਲਕਾ ਗਿੱਲ ਵਿਧਾਇਕ ਸ.ਕੁਲਦੀਪ ਸਿੰਘ ਵੈਦ ਦੀ ਅਗਵਾਈ ਵਿੱਚ ਨਗਰ ਨਿਗਮ ਕੌਂਸਲਰ ਸ.ਹਰਕਰਨਦੀਪ ਸਿੰਘ ਵੈਦ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗੋਵਾਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਕੌਂਸਲਰ ਵੈਦ ਦੇ ਨਾਲ ਇਸ ਮੌਕੇ ਸਰਪੰਚ ਸ੍ਰੀਮਤੀ ਚਰਨ ਕੌਰ ਪਤਨੀ ਸ.ਲਾਲ ਸਿੰਘ, ਪੰਚਾਇਤ ਮੈਂਬਰਾਂ ਵਿੱਚ ਸ.ਅਜਮੇਰ ਸਿੰਘ, ਸ੍ਰੀਮਤੀ ਜਸਵੀਰ ਕੌਰ ਪਤਨੀ ਸ.ਜਗਜੀਵਨ ਸਿੰਘ, ਬਿੱਕਰ ਸਿੰਘ, ਸਾਬਕਾ ਸਰਪੰਚ ਸ.ਨਵਜੋਤ ਸਿੰਘ, ਸਕੂਲ ਦੇ ਪ੍ਰਿੰਸੀਪਲ ਸ.ਰਵਿੰਦਰ ਸਿੰਘ ਅਤੇ ਮੈਡਮ ਮਮਤਾ ਕਠਪਾਲ ਵੀ ਮੌਜੂਦ ਸਨ। ਸ. ਵੈਦ ਨੇ ਕਿਹਾ ਕਿ ਸਮਾਰਟ ਫੋਨ ਗਲੋਬਲ ਸੰਪਰਕ ਮੁਹੱਈਆ ਕਰਵਾਏਗਾ ਅਤੇ ਗਰੀਬ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਜੋ ਇਸ ਨੂੰ ਖਰੀਦਣ ਵਿਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਮਹਾਂਮਾਰੀ ਦੀ ਸਥਿਤੀ ਵਿੱਚ, ਇਨ੍ਹਾਂ ਫ਼ੋਨਾਂ ਦਾ ਮਹੱਤਵ ਇਸ ਲਈ ਵੀ ਵਧਿਆ ਹੈ ਕਿਉਂਕਿ ਇਹ ਫੋਨ ਪੜ੍ਹਾਈ ਦੀ ਨਿਰੰਤਰਤਾ ਦੀ ਜ਼ਰੂਰਤ ਬਣ ਗਏ ਹਨ। ਸ.ਹਰਕਰਨਦੀਪ ਸਿੰਘ ਵੈਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਵਿਦਿਆਰਥੀ ਆਧੁਨਿਕ ਟੈਕਨਾਲੋਜੀ ਦਾ ਲਾਹਾ ਲੈ ਕੇ ਅੱਗੇ ਵੱਧਣ। ਉਨ੍ਹਾਂ ਕਿਹਾ ਕਿ ਹੁਣ ਚਾਕਾਂ ਅਤੇ ਬੋਰਡਾਂ ਦੇ ਦਿਨ ਬੀਤ ਗਏ, ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲ ਵਿੱਚ ਵੀ ਤਬਦੀਲੀ ਵੇਖਣ ਨੂੰ ਮਿਲੀ ਹੈ, ਜਿਨ੍ਹਾਂ ਨੂੰ ਰਾਜ ਸਰਕਾਰ ਦੁਆਰਾ ਤਕਨੀਕੀ ਪਹਿਲਕਦਮੀਆਂ ਦੁਆਰਾ ਅੱਗੇ ਵਧਾਉਣ ਦੀ ਜ਼ਰੂਰਤ ਹੈ। ਵਿਦਿਆਰਥੀਆਂ ਨੇ ਸਮਾਰਟਫੋਨਜ਼ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਘਰ ਵਿੱਚ ਆਰਥਿਕ ਤੰਗੀ ਕਾਰਨ ਸਮਾਰਟਫੋਨ ਖਰੀਦਣ ਵਿੱਚ ਅਸਮਰੱਥ ਸਨ, ਪਰ ਸਰਕਾਰ ਦੀ ਇਸ ਪਹਿਲਕਦਮੀ ਨੇ ਉਨ੍ਹਾਂ ਦੀ ਸਿਖਿਆ ਪ੍ਰਾਪਤ ਕਰਨ ਦੀ ਇੱਛਾ ਨੂੰ ਨਵਾਂ ਜ਼ੋਰ ਦਿੱਤਾ ਹੈ।

About Author

Leave A Reply

WP2Social Auto Publish Powered By : XYZScripts.com