
ਲੁਧਿਆਣਾ,(ਵਿਸ਼ਾਲ,ਅਰੁਣ ਜੈਨ)-ਨੌਜਵਾਨ ਸੇਵਾ ਸੋਸਾਇਟੀ ਮੰਨਾ ਸਿੰਘ ਨਗਰ ਛਾਉਣੀ ਮਹੱਲਾ ਵੱਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਾਹ ਅਤੇ ਗੁਰੂ ਕਾ ਲੰਗਰ ਪਿਛਲੇ ਕਈ ਦਿਨਾਂ ਤੋਂ ਵਰਤਾਇਆ ਜਾ ਰਿਹਾ ਹੈ।ਇਸ ਦੌਰਾਨ ਸ.ਪ੍ਰਿਤਪਾਲ਼ ਸਿੰਘ ਜੀ, ਚੌਧਰੀ ਮਦਨ ਲਾਲ ਬੱਗਾ ਅਤੇ ਮਨਪ੍ਰੀਤ ਸਿੰਘ ਬੰਟੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜਰੀਆਂ ਲਗਵਾਈਆਂ। ਜਿਸ ਦੌਰਾਨ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਕੀਆਂ ਸੰਗਤਾਂ ਇੰਨ੍ਹਾਂ ਸ਼ਹੀਦੀ ਦਿਹਾੜਿਆਂ ਦੀ ਯਾਦ ਨੂੰ ਜਿੱਥੇ ਧਾਰਮਿਕ ਸਮਾਗਮਾਂ ਅਤੇ ਨਗਰ ਕੀਰਤਨ ਦੁਆਰਾ ਤਾਜ਼ਾ ਕਰ ਰਹੀਆਂ ਹਨ ਉੱਥੇ ਹੀ ਐਸੀਆਂ ਸੰਸਥਾਵਾਂ ਵੱਲੋਂ ਚਾਹ ਦੁੱਧ ਅਤੇ ਲੰਗਰ ਦੁਆਰਾ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਪਰਵ ਮਨਾਉਣ ਦੇ ਨਾਲ ਨਾਲ ਉਨ੍ਹਾਂ ਦੇ ਮਹੱਤਵ ਅਤੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਤੋਂ ਸਬਕ ਲੈਣ ਦੀ ਵੀ ਲੋੜ ਹੈ।ਇਸ ਮੌਕੇ ਮਨਿੰਦਰ ਸਿੰਘ ਅਹੂਜਾ, ਰਾਜੂ ਚਾਵਲਾ, ਤਜਿੰਦਰ ਸਿੰਘ ਭੂਪੀ, ਅਮਰਜੀਤ ਸਿੰਘ ਸੋਨੂ, ਜਤਿੰਦਰ ਸਿੰਘ ਸਭਰਵਾਲ, ਸਤਨਾਮ ਸਿੰਘ ਬੇਦੀ, ਜਸਪਾਲ ਸਿੰਘ ਢੱਲ, ਗੁਰਪ੍ਰੀਤ ਸਿੰਘ ਵਿੰਕਲ,ਕੁਲਦੀਪ ਸਿੰਘ ਦੁਆ, ਹੈਪੀ, ਟੋਨੀ ਆਦਿ ਹਾਜਿਰ ਸਨ।