
- ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਸਬਕ ਲੈਣ ਦੀ ਲੋੜ-ਢਿੱਲੋਂ, ਸੇਖੇਵਾਲ
ਲੁਧਿਆਣਾ,(ਮਦਨਲਾਲ ਗੁਗਲਾਨੀ,ਵਿਸ਼ਾਲ)-ਲੁਧਿਆਣਾ ਗੁ.ਸਾਹਿਬ ਸਿੰਘ ਸਭਾ ਸੇਖੇਵਾਲ ਅਤੇ ਖਾਲਸਾ ਸੇਵਾ ਸੋਸਾਇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਚਾਰ ਸ਼ਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਏ ਇਸ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਬਹੁਤ ਹੀ ਜੋਸ਼, ਉਤਸ਼ਾਹ ਅਤੇ ਸ਼ਰਧਾ ਨਾਲ ਹਿੱਸਾ ਲਿਆ।ਇਸ ਮੋਕੇ ਆਪਣੇ ਸੰਬੋਧਨ ਦੌਰਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਖਾਲਸਾ ਸੇਵਾ ਸੋਸਾਇਟੀ ਵੱਲੋਂ ਬੱਚਿਆਂ ਨੂੰ ਧਾਰਮਿਕ ਅਤੇ ਗੁਰਮਤਿ ਦੀ ਵਿੱਦਿਆ ਫ੍ਰੀ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਨੇਕ ਸਿੰਘ ਸੇਖੇਵਾਲ ਅਤੇ ਜਗਜੀਤ ਸਿੰਘ ਅਰੋੜਾ ਨੇ ਵੀ ਕਿਹਾ ਕਿ ਦਸ਼ਮੇਸ਼ ਪਾਤਸ਼ਾਹ ਜੀ ਨੇ ਸਰਭੱਤ ਦੇ ਭਲੇ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ ਜੋ ਕਿ ਸੰਸਾਰ ਭਰ ਵਿੱਚ ਲਾ-ਮਿਸਾਲ ਕੁਰਬਾਨੀ ਹੈ।ਇਸ ਨਗਰ ਕੀਰਤਨ ਵਿੱਚ ਸਭਾ ਸੁਸਾਇਟੀਆਂ, ਕੀਰਤਨੀ ਜੱਥਿਆਂ ਦੁਆਰਾ ਗੁਰੂ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਵੀਰ ਗਾਥਾ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕਰਦੇ ਹੋਏ ਸੰਗਤਾਂ ਵਿੱਚ ਵੀ ਜੋਸ਼ ਭਰ ਦਿੱਤਾ।ਜਿੱਥੇ ਵੱਡੀ ਗਿਣਤੀ ਵਿੱਚ ਸ਼ਾਮਿਲ ਸਕੂਲੀ ਬੱਚੇ ਨਗਰ ਕੀਰਤਨ ਵਿੱਚ ਹਾਜਰੀਆਂ ਲਗਵਾ ਰਹੇ ਸਨ,ਉੱਥੇ ਹੀ ਨਗਰ ਕੀਰਤਨ ਵਿੱਚ ਸ਼ਾਮਿਲ ਵੱਖ-ਵੱਖ ਬੈਂਡ ਪਾਰਟੀਆਂ ਵੀ ਗੁਰੂ ਮਹਾਰਾਜ ਵੱਲੋਂ ਉਚਾਰੀ ਅਲਾਹੀ ਬਾਣੀ ਦੇ ਸ਼ਬਦਾਂ ਦੀਆਂ ਮਨਮੋਹਕ ਸੰਗੀਤਮਈ ਧੁੰਨਾ ਵਜਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਰਹੀਆਂ ਸਨ।ਇਸ ਮੌਕੇ ਗੱਤਕਾ ਪਾਰਟੀਆਂ ਨੇ ਵੀ ਆਪਣੇ ਖੂਬ ਜੌਹਰ ਦਿਖਾਏ। ਨਗਰ ਕੀਰਤਨ ਵਿੱਚ ਸੰਗਤਾਂ ਵੱਲੋਂ ਵੀ ਜਗ੍ਹਾ-ਜਗ੍ਹਾ ਚਾਹ ਪਕੋੜੇ ਆਦਿ ਦੇ ਲੰਗਰ ਲਗਾਏ ਗਏ।ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਜੀ ਨੂੰ ਆਪਣਾ ਸਿਜਦਾ ਭੇਟ ਕੀਤਾ।ਨਗਰ ਕੀਰਤਨ ਵੱਖ-ਵੱਖ ਪੜ੍ਹਾਵਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।ਇਸ ਨਗਰ ਕੀਰਤਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਪਤਵੰਤੇ ਸੱਜਣਾਂ ਸਮੇਤ ਸਕੂਲੀ ਬੱਚਿਆਂ ਦੀ ਹੋਂਸਲਾ ਹਫਜਾਈ ਲਈ ਉਨਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਇਸ ਨਗਰ ਕੀਰਤਨ ਦੌਰਾਨ ਰਣਜੀਤ ਸਿੰਘ ਢਿੱਲੋਂ, ਗੁ.ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਗਰੇਵਾਲ, ਖਾਲਸਾ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਨੇਕ ਸਿੰਘ ਸੇਖੇਵਾਲ, ਪ੍ਰਿਤਪਾਲ ਸਿੰਘ ਪਾਲੀ, ਰਕੇਸ਼ ਪਾਂਡੇ, ਅਸ਼ਵਨੀ ਸ਼ਰਮਾ, ਮਦਨ ਲਾਲ ਬੱਗਾ, ਵਿਜੈ ਦਾਨਵ, ਕੌਸਲਰ ਮਨਪ੍ਰੀਤ ਸਿੰਘ, ਸੁਖਵਿੰਦਰ ਢਿੱਲੋਂ, ਜਗਜੀਤ ਸਿੰਘ ਅਰੋੜਾ, ਕੁਲਦੀਪ ਸਿੰਘ ਗੁਲਾਟੀ, ਸੇਵਾ ਸਿੰਘ, ਸਤਪਾਲ ਸਿੰਘ ਬੜੈਚ, ਕੁਲਜਿੰਦਰ ਸਿੰਘ ਬਾਜਵਾ, ਦਲਵਿੰਦਰ ਸਿੰਘ ਘੁੰਮਣ, ਕੁਲਵਿੰਦਰ ਸਿੰਘ ਸਲੇਮ ਟਾਬਰੀ, ਰਤਨ ਸਿੰਘ ਭੁੱਲਰ, ਕੁਲਵੰਤ ਸਿੰਘ, ਰਵਿੰਦਰ ਸਿੰਘ ਲਾਡੀ, ਸੰਤੋਖ ਗਰੇਵਾਲ, ਜਸਵਿੰਦਰ ਸਿੰਘ ਖਰਬੰਦਾ, ਅਵਤਾਰ ਸਿੰਘ ਕੰਬੋਜ,ਅਮਰੀਕ ਸਿੰਘ ਨਿੱਕਾ, ਪਰਮਜੀਤ ਸਿੰਘ ਬੜੈਚ, ਸਚਲੀਨ ਬੜੈਚ, ਕੁਲਦੀਪ ਸਿੰਘ ਗਰੇਵਾਲ, ਗਗਨਦੀਪ ਸਿੰਘ, ਦਲਜੀਤ ਸਿੰਘ, ਅਜੀਤਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਤਰਸੇਮ ਸਿੰਘ ਗਰੇਵਾਲ, ਗੋਲਡੀ ਗਰੇਵਾਲ, ਮਨਦੀਪ ਸਿੰਘ ਗਰੇਵਾਲ, ਗੁਰਪ੍ਰੀਤ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਹਾਜਰੀਆਂ ਲਵਾਈਆਂ।