Friday, May 9

ਪੱਖੋਵਾਲ ਰੋਡ ਨੂੰ ਆਰ.ਯੂ.ਬੀ. ਅਤੇ ਆਰ.ਓ.ਬੀ. ਪ੍ਰਾਜੈਕਟ ਦੇ ਚੱਲ ਰਹੇ ਨਿਰਮਾਣ ਕਾਰਜ ਵਜੋਂ ਸਿੱਧਵਾਂ ਨਹਿਰ ਦੇ ਪੁਲ ਤੋਂ ਹੀਰੋ ਬੇਕਰੀ ਚੌਕ ਤੱਕ ਵਾਹਨਾਂ ਦੀ ਆਵਾਜਾਈ ਲਈ ਕੀਤਾ ਗਿਆ ਬੰਦ – ਪ੍ਰਦੀਪ ਕੁਮਾਰ ਸੱਭਰਵਾਲ

ਲੁਧਿਆਣਾ, (ਸੰਜੇ ਮਿੰਕਾ,ਮਦਾਨ ਲਾਲ ਗੁਗਲਾਨੀ) – ਪੱਖੋਵਾਲ ਰੋਡ ਦੇ ਰੇਲਵੇ ਅੰਡਰ ਬ੍ਰਿਜ(ਆਰ.ਯੂ.ਬੀ.) ਅਤੇ ਰੇਲ ਓਵਰ ਬ੍ਰਿਜ(ਆਰ.ਓ.ਬੀ.) ਪ੍ਰਾਜੈਕਟ ਦੇ ਚੱਲ ਰਹੇ ਨਿਰਮਾਣ ਦੇ ਮੱਦੇਨਜ਼ਰ ਪੱਖੋਵਾਲ ਰੋਡ (ਸਿੱਧਵਾਂ ਨਹਿਰ ਦੇ ਪੁਲ ਤੋਂ ਹੀਰੋ ਬੇਕਰੀ ਚੌਕ ਤੱਕ) ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਲੁਧਿਆਣਾ ਸਮਾਰਟ ਸਿਟੀ ਲਿਮਟਿਡ(ਐਲ.ਐਸ.ਸੀ.ਐਲ.) ਦੇ ਸੀ.ਈ.ਓ-ਕਮ-ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਖੋਵਾਲ ਰੋਡ ਰੇਲਵੇ ਕਰਾਸਿੰਗ ‘ਤੇ ਰੇਲਵੇ ਓਵਰ ਬ੍ਰਿਜ ਅਤੇ ਰੇਲਵੇ ਅੰਡਰ ਬ੍ਰਿਜ ਦਾ ਨਿਰਮਾਣ ਕਾਰਜ਼ ਚੱਲ ਰਿਹਾ ਹੈ। ਸ੍ਰੀ ਸੱਭਰਵਾਲ ਨੇ ਕਿਹਾ ਕਿ ਸਿੱਧਵਾਂ ਨਹਿਰ ਤੋਂ ਹੀਰੋ ਬੇਕਰੀ ਚੌਕ ਤੱਕ ਜਾਂਦੀ ਸੜਕ ਨੂੰ ਨਿਰਮਾਣ ਕਾਰਜ ਚੱਲਣ ਕਾਰਨ ਵਾਹਨਾਂ ਦੀ ਆਵਾਜਾਈ ਲਈ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਸਤੇ ਨੂੰ ਵਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਾਸ਼ਤਰੀ ਰੇਲਵੇ ਕਰਾਸਿੰਗ ਤੋਂ ਹੁੰਦੇ ਹੋਏ, ਇਸ਼ਮੀਤ ਸਿੰਘ ਚੌਕ, ਕ੍ਰਿਸ਼ਨਾ ਮੰਦਿਰ, ਮਾਡਲ ਟਾਊਨ ਐਕਸਟੈਸ਼ਨ ਰੋਡ ਤੋਂ ਇਲਾਵਾ ਹੋਰ ਰਸਤਿਆਂ ਨੂੰ ਵਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਵਾਹਨਾਂ ਦੀ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਦਲਵੇਂ ਰਸਤੇ ਅਪਨਾਉਣ ਕਿਉਂਕਿ ਪਖੋਵਾਲ ਰੋਡ ਦਾ ਇਹ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸਿੰਚਾਈ ਵਿਭਾਗ ਵੱਲੋਂ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ (ਐਮ.ਸੀ. ਜ਼ੋਨ ਡੀ ਦਫਤਰ ਨੇੜੇ) ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਨੂੰ ਚੌੜਾ ਕਰਨ ਦੀ ਜਲਦ ਸ਼ੁਰੂਆਤ ਕਰਨ ਦੀ ਉਮੀਦ ਹੈ। ਸੁਪਰਇਨਟੈਂਡਿੰਗ ਇੰਜੀਨੀਅਰ, ਐਲਐਸਸੀਐਲ ਸ੍ਰੀ ਰਾਹੁਲ ਗਗਨੇਜਾ  ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਐਲ.ਐਸ.ਸੀ.ਐਲ. ਦੁਆਰਾ ਫੰਡ ਦਿੱਤਾ ਜਾਵੇਗਾ ਅਤੇ ਦੋ ਮੌਜੂਦਾ ਪੁਲਾਂ ਵਿਚੋਂ ਇਕ ਨੂੰ ਚੌੜਾ ਕੀਤਾ ਜਾਵੇਗਾ ਅਤੇ ਦੂਸਰੇ ਪੁੱਲ ‘ਤੇ ਦੋਨਾਂ ਸਾਈਡਾਂ ਦੀ ਆਵਾਜਾਈ ਜਾਰੀ ਰਹੇਗੀ। 

About Author

Leave A Reply

WP2Social Auto Publish Powered By : XYZScripts.com