Friday, May 9

ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵੱਲੋਂ ਦੁਕਾਨਾਂ, ਮਿਲਕ ਬੂਥ ਅਤੇ ਰੇੜੀ ਫੜੀ ਮਾਰਕੀਟ ਦੀ ਕਰਵਾਈ ਗਈ ਬੋਲੀ

  • ਸਲਾਨਾ ਆਮਦਨ ਵਿੱਚ ਲਗਭਗ 31 ਲੱਖ ਰੁਪਏ ਦਾ ਰਿਕਾਰਡ ਤੋੜ ਹੋਇਆ ਵਾਧਾ – ਯਾਦਵਿੰਦਰ ਸਿੰਘ ਜੰਡਿਆਲੀ
  • ਜ਼ਿਲ੍ਹਾ ਪ੍ਰੀਸ਼ਦ ਇਕ ਨਵਾਂ ਇਤਿਹਾਸ ਸਥਾਪਿਤ ਕਰਨ ‘ਚ ਰਹੀ ਕਾਮਯਾਬ – ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ, (ਸੰਜੇ ਮਿੰਕਾ)  – ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵੱਲੋਂ ਦੁਕਾਨਾਂ, ਮਿਲਕ ਬੂਥ ਅਤੇ ਰੇੜੀ ਫੜੀ ਮਾਰਕੀਟ ਦੀ ਬੋਲੀ ਕਰਵਾਈ ਗਈ। ਚੇਅਰਮੈਨ ਸ.ਯਾਦਵਿੰਦਰ ਸਿੰਘ ਜੰਡਿਆਲੀ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸਕੱਤਰ ਜਿਲਾ੍ਹ ਪੀ੍ਰਸ਼ਦ ਸ.ਰਣਜੀਤ ਸਿੰਘ, ਸੁਪਰਡੰਟ ਜਿਲਾ੍ਹ ਪੀ੍ਰਸ਼ਦ ਸ.ਸਿਕੰਦਰ ਸਿੰਘ ਦੀ ਅਗਵਾਈ ਵਿੱਚ ਜਿਲਾ੍ਹ ਪੀ੍ਰਸ਼ਦ ਲੁਧਿਆਣਾ ਦੀ ਘੰਟਾ ਘਰ ਦੇ ਨੇੜੇ ਪੈਦੀਆਂ ਦੁਕਾਨਾਂ, ਮਿਲਕ ਬੂਥ, ਅਤੇ ਰੇੜੀ ਫੜੀ ਮਾਰਕੀਟ ਦੀ ਬੋਲੀ ਕਰਕੇ ਜਿਲਾ੍ਹ ਪੀ੍ਰਸ਼ਦ ਇਕ ਨਵਾਂ ਇਤਿਹਾਸ ਸਥਾਪਿਤ ਕਰਨ ਵਿੱਚ ਕਾਮਯਾਬ ਰਹੀ ਹੈ। ਜ਼ਿਕਰਯੋਗ ਹੈ ਜਿਹੜੇ ਮਿਲਕ ਬੂਥ ਦਾ ਪਹਿਲਾਂ ਕਿਰਾਇਆ ਸਿਰਫ 6500/- ਰੁਪਏ ਪ੍ਰਤੀ ਮਹੀਨਾ ਸੀ, ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ 8200/- ਰੁਪਏ ਤੋੋ ਬੋਲੀ ਸੁਰੂ ਹੋਈ ਅਤੇ 45,000/- ਰੁਪਏ ਪ੍ਰਤੀ ਮਹੀਨਾ ਤੱਕ ਬੋਲੀ ਸਿਰੇ ਚੜੀ ਜ਼ੋੋ ਕਿ ਇਕ ਵੱਡਾ ਰਿਕਾਰਡ ਹੈ। ਇਸ ਤੋੋ ਇਲਾਵਾ ਘੰਟਾਘਰ ਦੇ ਨਾਲ ਖਾਲੀ ਪਈ ਜਗਾ੍ਹ ਜਿਸ ਵਿੱਚ ਨਜਾਇਜ ਰੇੜੀਆ ਫੜੀਆ ਲਗਦੀਆ ਸਨ, ਦੀ ਬੋਲੀ 1,01,000/- ਰੁਪਏ ਤੋੋ ਸੁਰੂ ਹੋਈ ਅਤੇ 2 ਲੱਖ ਰੁਪਏ ਪ੍ਰਤੀ ਮਹੀਨਾ ਤੇ ਗਈ ਇਹ ਵੀ ਆਪਣੇ ਆਪ ਵਿੱਚ ਇਕ ਵੱਡੀ ਕਾਮਯਾਬੀ ਹੈ। ਇਸ ਨਾਲ ਜਿਲਾ੍ਹ ਪੀ੍ਰਸ਼ਦ ਦੀ ਸਲਾਨਾ ਆਮਦਨ ਵਿੱਚ ਲਗਭਗ 31 ਲੱਖ ਰੁਪਏ ਦਾ ਰਿਕਾਰਡ ਤੋੜ ਵਾਧਾ ਹੋਇਆ। ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਵਲੋਂ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਹੀ ਜਿਲਾ੍ਹ ਪੀ੍ਰਸ਼ਦ ਦੀ ਆਮਦਨ ਵਧਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਉਹ ਇਸ ਕੰਮ ਵਿੱਚ ਸਫਲਤਾ ਵੀ ਪਾ੍ਰਪਤ ਕਰ ਰਹੇ ਹਨ। ਉਨਾਂ੍ਹ ਵੱਲੋ ਇਹ ਵੀ ਦੱਸਿਆ ਗਿਆ ਕਿ ਜ਼ੋੋ ਹਾਲ ਖਾਲੀ ਰਹਿ ਗਏ ਹਨ ਉਨਾਂ੍ਹ ਦੀ ਦੁਬਾਰਾ ਖੁੱਲੀ ਬੋਲੀ ਜਲਦ ਕਰਵਾਈ ਜਾਵੇਗੀ।

About Author

Leave A Reply

WP2Social Auto Publish Powered By : XYZScripts.com