Friday, June 27

ਅੱਜ ਕੁੰਡਲੀ ਬਾਡਰ ਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਜਿਸ ਨੂੰ ਸੁਣ ਕੇ ਪੂਰੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਛਾਅ ਗਈ

ਲੁਧਿਆਣਾ,(ਸੰਜੇ ਮਿੰਕਾ,ਵਿਸ਼ਾਲ)-ਅੱਜ ਕੁੰਡਲੀ ਬਾਡਰ ਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਜਿਸ ਨੂੰ ਸੁਣ ਕੇ ਪੂਰੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਛਾਅ ਗਈ । ਕਿਸਾਨੀ ਧਰਨੇ ਵਿੱਚ ਪਹੁੰਚੇ ਨਾਨਕਸਰ ਸੰਪ੍ਰਦਾਇ ਦੇ ਅਨਮੋਲ ਹੀਰੇ ਸੰਤ ਬਾਬਾ ਰਾਮ ਸਿੰਘ ਜੀ ਨੇ ਧਰਨੇ ਦਿੱਲੀ ਵਿੱਚ  ਆਪਣੇ ਸਰੀਰ ਦੀ ਕੁਰਬਾਨੀ ਦੇ ਦਿੱਤੀ । ਕਿਸਾਨੀ ਧਰਨੇ ਵਿੱਚ ਸਾਮਲ ਹੋਣ ਤੋਂ ਬਾਅਦ ਬਾਬਾ ਜੀ ਕੋਲੋ ਇੱਕ ਚਿੱਠੀ  ਮਿਲੀ ਜਿਸ ਵਿੱਚ ਲਿਖਿਆ ਹੋਇਆ ਕਿ ਮੇਰੇ ਕੋਲੋਂ ਕਿਸਾਨਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਕਿਸਾਨ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਹਨ ਬਹੁਤ ਦਿਲ ਦੁਖਿਆ ਹੈਂ । ਸਰਕਾਰ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਉਨ੍ਹਾਂ ਲਿਖਿਆ ਕਿ ਕਈਆ ਨੇ ਕਿਸਾਨਾਂ ਦੇ ਹੱਕ ਵਿੱਚ ਸਨਮਾਨ ਵਾਪਸ ਕੀਤੇ ਅਤੇ ਪੁਰਸ਼ਕਾਰ ਵਾਪਸ ਕਰਕੇ ਰੋਸ਼ ਜਤਾਇਆ ਹੈਂ ਦਾਸ ਕਿਸਾਨਾਂ ਦੇ ਹੱਕ ਵਿੱਚ ਸਰਕਾਰੀ ਜੁਲਮ ਦੇ ਰੋਸ਼ ਵਿੱਚ ਆਤਮ ਦਾਹ ਕਰਦਾ ਹਾਂ ਉਨ੍ਹਾਂ ਕਿਹਾ ਕਿ ਇਹ ਜੁਲਮ ਦੇ ਖਿਲਾਫ ਤੇ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਹੈ ਇਨ੍ਹਾਂ ਕਹਿ ਕੇ ਉਨ੍ਹਾਂ ਆਖਰੀ ਫਤਹਿ ਬੁਲਾਈ । ਇਸ ਮੰਦਭਾਗੀ ਘਟਨਾ ਨੂੰ ਜਿੱਥੇ ਪੂਰਾ ਦੇਸ਼ ਸੋਗ ਵਿੱਚ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਉਦਯੋਗ ਅਤੇ ਵਪਾਰ ਵਿੰਗ ਦੇ ਮਨਪ੍ਰੀਤ ਬੰਟੀ ਵਾਈਸ ਪ੍ਰਧਾਨ ਨੇ ਇਸ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਪੂਰੇ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈਂ ਅਤੇ ਵਾਹਿਗੁਰੂ ਬਾਬਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਵਸਦੀ  ਦੁਨੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

About Author

Leave A Reply

WP2Social Auto Publish Powered By : XYZScripts.com