
- ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਿਰਜਿਆ ਉਪਰਾਲਾ – ਇੰਜੀ. ਸੁਖਵਿੰਦਰ ਸਿੰਘ ਬਿੰਦਰਾ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਯੁਵਾ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਚੇਅਰਪਰਸਨ ਇੰਜੀਨੀਅਰ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਜ਼ਿਲ੍ਹੇ ਦੇ ਕੋਚਾਂ ਨਾਲ ਮੀਟਿੰਗ ਕਰਕੇ ਯੋਗ ਵਿਅਕਤੀਆਂ ਨੂੰ ਖੇਡ ਕਿੱਟਾਂ ਦੀ ਵੰਡ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਹ ਮੀਟਿੰਗ ਗੁਰੂ ਨਾਨਕ ਸਟੇਡੀਅਮ ਵਿਖੇ ਹੋਈ। ਇੰਜੀਨੀਅਰ ਸ੍ਰੀ ਬਿੰਦਰਾ ਨੇ ਕਿਹਾ ਕਿ ਇਸ ਮੁਲਾਕਾਤ ਦਾ ਮੁੱਖ ਉਦੇਸ਼ ਯੋਗ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡ ਕੇ, ਖੇਡਾਂ ਵੱਲ ਅੱਗੇ ਵਧਣ ਲਈ ਉਤਸ਼ਾਹਤ ਕਰਨਾ ਹੈ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਆਪਣੇ ਸੂਬੇ ਦਾ ਨਾਮ ਰੋਸ਼ਨ ਕੀਤਾ ਜਾ ਸਕੇ। ਇਸ ਅਹਿਮ ਮੀਟਿੰਗ ਵਿੱਚ ਜਿਲ੍ਹਾਂ ਲੁਧਿਆਣਾ ਦੇ ਖੇਡ ਅਫਸਰ ਅਤੇ ਵੱਖ ਵੱਖ ਕੈਟੇਗਰੀਆਂ ਦੇ ਕੋਚਾਂ ਨਾਲ ਮਿਲਕੇ ਇਸ ਮੀਟਿੰਗ ਨੂੰ ਇੱਕ ਸਹੀ ਸੇਧ ਦਿੱਤੀ ਗਈ ਅਤੇ ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਨੇ ਨੌਜਵਾਨਾਂ ਅਤੇ ਖਿਡਾਰੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਨ੍ਹਾਂ ਨੂੰ ਪੰਜਾਬ ਯੁਵਕ ਵਿਕਾਸ ਬੋਰਡ ਦਾ ਕਾਰਜਭਾਰ ਸੌਂਪਿਆ ਹੈ, ਉਨ੍ਹਾਂ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੀ ਤਨਦੇਹੀ ਨਾਲ ਨਿਭਾਉਣਗੇ। ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਹ ਸਮੁੱਚੇ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹਨ ਅਤੇ ਉਹਨਾਂ ਦੇ ਚੰਗੇਰੇ ਅਤੇ ਉੱਜਲ ਭਵਿੱਖ ਲਈ ਦ੍ਰਿੜ ਸੰਕਲਪ ਹਨ। ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੂਬੇ ਦੇ ਸਮੁੱਚੇ ਜਿਲ੍ਹਿਆਂ ਦਾ ਦੌਰਾ ਕਰਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹਾ ਮੋਹਾਲੀ ਤੋਂ ਸ਼ੁਰੂ ਕਰਕੇ ਲੁਧਿਆਣਾ, ਸ਼੍ਰੀ ਫ਼ਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਵੱਲ ਲੈ ਕੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਸ਼੍ਰੀ ਰਵਿੰਦਰ ਸਿੰਘ, ਜਿਲ੍ਹਾ ਖੇਡ ਅਫ਼ਸਰ, ਲੁਧਿਆਣਾ, ਸ਼੍ਰੀ ਸੰਜੀਵ ਕੁਮਾਰ (ਐਥਲੈਟਿਕ ਕੋਚ), ਸ਼੍ਰੀ ਗੁਰਜੀਤ ਸਿੰਘ (ਸ਼ੂਟਿੰਗ ਕੋਚ), ਸ਼੍ਰੀ ਭੁਪਿੰਦਰ ਸਿੰਘ (ਜਿਮਨਾਸਟਿਕ ਕੋਚ) ਸ਼੍ਰੀ ਪ੍ਰੇਮ ਸਿੰਘ (ਜਿਮਨਾਸਟਿਕ ਕੋਚ), ਸ਼੍ਰੀ ਨਵਦੀਪ ਜਿੰਦਲ (ਜੂਡੋ ਕੋਚ), ਨਿਰਮਲਜੀਤ ਕੌਰ (ਸਾਫਟਬਾਲ ਕੋਚ), ਸਲੋਨੀ (ਬਾਸਕਟਬਾਲ ਕੋਚ), ਸ਼ੈਲਜਾ (ਜਿਸਨਾਸਟਿਕ ਕੋਚ), ਸ਼੍ਰੀ ਕੁਲਦੀਪ ਚੁੱਘ (ਲਾੱਨ ਟੈਨਿਸ), ਸ਼੍ਰੀ ਸੁਖਮੰਦਰ ਸਿੰਘ (ਰੈਸਲਿੰਗ ਕੋਚ) ਇਸ ਮੀਟਿੰਗ ਵਿੱਚ ਸ਼ਾਮਿਲ ਸਨ।