Friday, May 9

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਉਮੇਸ਼ ਕੁਮਾਰ ਦੀ ਸ਼ਿਕਾਇਤ ਸਬੰਧੀ ਦੇਖਿਆ ਗਿਆ ਮੌਕਾ

  • ਕਿਹਾ! ਦੋਸ਼ੀਆਂ ਖਿਲਾਫ ਐਸ.ਸੀ/ਐਸ.ਟੀ. ਐਕਟ ਤਹਿਤ ਮਾਮਲਾ ਦਰਜ਼ ਕਰਕੇ ਕੀਤੀ ਜਾਵੇ ਗ੍ਰਿਫ਼ਤਾਰੀ

ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਮੈਨ ਸ੍ਰੀਮਤੀ ਤਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਮਿਸ਼ਨ ਦੀ ਦੋ ਮੈਂਬਰੀ ਟੀਮ ਵੱਲੋਂ ਸ੍ਰੀ ਉਮੇਸ਼ ਕੁਮਾਰ ਦੀ ਸ਼ਿਕਾਇਤ ਨਾਲ ਸਬੰਧਤ ਮੌਕਾ ਦੇਖਿਆ ਗਿਆ। ਇਸ ਟੀਮ ਵਿੱਚ ਸ੍ਰੀ ਗਿਆਨ ਚੰਦ ਅਤੇ ਸ੍ਰੀ ਪ੍ਰਭਦਿਆਲ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਸ੍ਰੀ ਉਮੇਸ਼ ਕੁਮਾਰ ਪੁੱਤਰ ਸ੍ਰੀ ਵਿਜੇ ਕੁਮਾਰ ਵਾਸੀ ਮਕਾਨ ਨੰਬਰ 2602 ਗਲੀ ਨੰਬਰ 3 ਵਿਸ਼ਵਕਰਮਾ ਹਾਊਸ ਲੁਧਿਆਣਾ, ਥਾਣਾ ਮਾਡਲ ਟਾਊਨ ਵੱਲੋਂ ਸ਼ਿਕਾਇਤ ਕਰਕੇ ਦੋਸ਼਼ ਲਾਇਆ ਸੀ ਕਿ ਉਸਦੇ ਮਕਾਨ ਮਾਲਕ ਗੁਰਦੀਪ ਸਿੰਘ ਨੇ 15-20 ਗੁੰਡਿਆਂ ਦੀ ਮੱਦਦ ਨਾਲ ਉਸਦੇ ਘਰ ਦਾ ਸਮਾਨ ਚੁੱਕ ਕੇ ਬਾਹਰ ਗਲੀ ਵਿੱਚ ਰੱਖ ਦਿਤਾ ਅਤੇ ਜਿਸ ਮਕਾਨ ਵਿੱਚ ਉਹ ਰਹਿੰਦੇ ਸਨ ਉਸ ਨੂੰ ਵੀ ਢਾਹ ਦਿੱਤਾ ਗਿਆ। ਸਬੰਧਤ ਏਰੀਏ ਦੀ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਸਾਧਾਰਨ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ, ਜਿਸ ਵਿੱਚ ਦੋਸ਼ੀ ਜਮਾਨਤ ‘ਤੇ ਰਿਹਾ ਹੋ ਗਏ। ਇਸ ਕੇਸ ਵਿੱਚ ਐਸ.ਸੀ./ਐਸ.ਟੀ. ਐਕਟ ਜੋ ਬਣਦਾ ਸੀ ਉਹ ਨਹੀਂ ਲਗਾਇਆ ਗਿਆ। ਕਮਿਸ਼ਨ ਦੀ ਟੀਮ ਵੱਲੋਂ ਪਹਿਲਾਂ ਮੌਕੇ ‘ਤੇ ਹਾਜ਼ਰ ਏ.ਸੀ.ਪੀ. ਤੋਂ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ, ਉਪਰੰਤ ਪੀੜਤ ਧਿਰ ਨੂੰ ਸੁਣਿਆ ਗਿਆ। ਉਨ੍ਹਾਂ ਗਲੀ ਵਿੱਚ ਪਏ ਉਸਦੇ ਸਮਾਨ ਨੂੰ ਦੇਖਿਆ ਅਤੇ ਢਾਹਿਆ ਗਿਆ ਮਕਾਨ ਵੀ ਦੇਖਿਆ ਗਿਆ, ਜੋਕਿ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਕਰਦਾ ਹੈ। ਟੀਮ ਵੱਲੋਂ ਮੌਕੇ ‘ਤੇ ਹਾਜ਼ਰ ਸਬੰਧਤ ਏ.ਸੀ.ਪੀ. ਅਤੇ ਐਸ.ਐਚ.ਓ. ਨੂੰ ਆਦੇਸ਼ ਦਿੱਤੇ ਕਿ ਇਹ ਘਟਨਾ ਐਸ.ਸੀ./ਐਸ.ਟੀ. ਐਕਟ 1989 ਦੀ ਧਾਰਾ ਵਿੱਚ ਆਉਂਦਾ ਹੈ ਇਸ ਲਈ ਦੋਸ਼ੀਆਂ ਦੇ ਖਿਲਾਫ਼ ਐਸ.ਸੀ./ਐਸ.ਟੀ. ਦੀ ਧਾਰਾ 3(1) ਦੀ ਉਪ ਧਾਰਾ V ਲਗਾਉਣੀ ਵੀ ਬਣਦੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਵਾਧਾ ਜੁਰਮ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ 10 ਦਿਨ ਵਿਚ ਰਿਪੋਰਟ ਪੇਸ਼ ਕੀਤੀ ਜਾਵੇ।

About Author

Leave A Reply

WP2Social Auto Publish Powered By : XYZScripts.com