Friday, May 9

ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਦੇ ਕਾਰਨ ਕਾਂਗਰਸੀ ਹੀ ਪਾਰਟੀ ਚ ਕਰ ਰਹੇ ਨੇ ਘੁਟਣ ਮਹਿਸੂਸ-ਵਿਜੇ ਦਾਨਵ

  • ਵਰੁਣ ਮਲਹੋਤਰਾ ਦੀ ਪ੍ਰੇਰਨੇ ਸਦਕਾ ਕਾਂਗਰਸ ਛੱਡਕੇ ਆਉਣ ਵਾਲਿਆਂ ਨੇ ਫੜਿਆ ਅਕਾਲੀ ਦਲ ਦਾ ਪੱਲਾ 

ਲੁਧਿਆਨਾ,(ਸੰਜੇ ਮਿੰਕਾ,ਵਿਸ਼ਾਲ)-ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਿਰੋਧੀ ਪਾਰਟੀ ਆਗੂਆਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅਕਾਲੀ ਦਲ ਹਲਕਾ ਸੈਂਟਰਲ ਦੇ ਪ੍ਰਧਾਨ ਵਰੁਣ ਮਲਹੋਤਰਾ ਵੱਲੋਂ ਹਲਕਾ ਉਤਰੀ ਦੇ ਉਪਕਾਰ ਨਗਰ ਵਿਖੇ ਰੱਖੇ ਸਮਾਗਮ ਦੌਰਾਨ ਅਕਾਲੀ ਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਵਿਜੇ ਦਾਨਵ ਵੱਲੋਂ ਕਾਂਗਰਸ ਛੱਡਕੇ ਆਏ ਪਵਨਪਾਲ ਸਿੰਘ ਅਤੇ ਇੰਦਰਦੀਪ ਸਿੰਘ ਮਿੰਕੂ ਨੂੰ  ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਾਥੀਆਂ ਸਮੇਤ ਜੀ ਆਇਆਂ ਕਹਿੰਦੇ ਹੋਏ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਸਮੂਹ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਰੁਣ ਮਲਹੋਤਰਾ ਪਾਰਟੀ ਦੇ ਬਹੁਤ ਹੀ ਜੁਝਾਰੂ ਆਗੂ ਹਨ ਤੇ ਜਿੱਥੇ ਬਹੁਤ ਸਾਰੇ ਸਾਥੀ ਪਹਿਲਾਂ ਹੀ ਇਨ੍ਹਾਂ ਦੇ ਨਾਲ ਜੁੜੇ ਹੋਏ ਹਨ ਉਥੇ ਹੀ ਇਨ੍ਹਾਂ ਦੀ ਪ੍ਰੇਰਨਾ ਸਦਕਾ ਅੱਜ ਹੋਰ ਵੀ ਸਾਥੀ ਪਾਰਟੀ ਦੇ ਨਾਲ ਜੋੜੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਹੀ ਆਗੂਆਂ ਅਤੇ ਵਰਕਰ ਸਾਹਿਬਾਨ ਨੂੰ ਵੰਦ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਦੀਆਂ ਲੋਕ ਮਾਰੂ ਨੀਤੀਆਂ ਦੇ ਚਲਦਿਆਂ ਹਰੇਕ ਵਰਗ ਸਮੇਤ ਪਾਰਟੀ ਵਰਕਰ ਹੀ ਕਾਂਗਰਸ ਦੇ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਾਂਗਰਸ ਤੋਂ ਦੁਖੀ ਹੋ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਲੋਕ ਸ.ਬਾਦਲ ਦੀ ਦੂਰ ਅੰਦੇਸ਼ੀ ਸੋਚ ਨਾਲ ਜੁੜ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਗੁਰਦੀਪ ਗੋਸ਼ਾ, ਬੀਬੀ ਸੁਰਿੰਦਰ ਕੌਰ ਦਿਆਲ, ਵਿਪਨ ਸੂਦ ਕਾਕਾ, ਹਰਭਜਨ ਸਿੰਘ ਡੰਗ, ਬਲਜੀਤ ਛਤਵਾਲ, ਜਗਜੀਤ ਸਿੰਘ ਅਰੋੜਾ, ਨੇਕ ਸਿੰਘ ਖਾਲਸਾ, ਗੁਰਮੀਤ ਕੁਲਾਰ, ਕੁਲਜਿੰਦਰ ਸਿੰਘ ਬਾਜਵਾ, ਦਲਵਿੰਦਰ ਸਿੰਘ ਘੁੱਮਣ, ਸੁਖਜਿੰਦਰ ਸਿੰਘ ਬਾਜਵਾ, ਤਜਿੰਦਰ ਸਿੰਘ ਤੇਜੀ, ਰਾਹੁਲ ਗਲੇਰੀਆ, ਨਰੇਸ਼ ਸੇਠ, ਸਚਿਨ ਗੁਗਲਾਨੀ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਅੱਜੁ, ਸੰਮ ਵਿਸ਼ਕਰਮਾ, ਨੰਦਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਸਹਿਬਾਨ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਮੋਹਿਤ ਕਪੂਰ ਖਲੀ ਨੇ ਬਾਖੂਬੀ ਨਿਭਾਈ।

About Author

Leave A Reply

WP2Social Auto Publish Powered By : XYZScripts.com