
- ਕਿਸਾਨ ਵੱਲੋਂ ਜ਼ਹਿਰ ਮੁਕਤ ਗੁੜ ਦੀ ਕੁਲਹਾੜੀ ਲਾਉਣਾ ਹੈ ਸ਼ਲਾਘਾਯੋਗ ਉਪਰਾਲਾ – ਡਾ.ਨਰਿੰਦਰ ਪਾਲ ਸਿੰਘ
- ਮਿਸ਼ਨ ਤੰਦਰੁਸਤ ਪੰਜਾਬ ਤੋਂ ਉਤਸ਼ਾਹਿਤ ਹੋ ਕੇ ਲਗਾਈ ਹੈ ਇਹ ਕੁਲਹਾੜੀ – ਜਸਪ੍ਰੀਤ ਸਿੰਘ ਖੇੜਾ
ਲੁਧਿਆਣਾ, (ਸੰਜੇ ਮਿੰਕਾ) – ਮੁੱਖ ਖੇਤੀਬਾੜੀ ਅਫਸਰ ਡਾ.ਨਰਿੰਦਰ ਸਿੰਘ ਬੈਨੀਪਾਲ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਸ੍ਰੀ ਜਸਪ੍ਰੀਤ ਸਿੰਘ ਖੇੜਾ ਵਲੋਂ ਪਿੰਡ ਬੜੂੰਦੀ ਬਲਾਕ ਪੱਖੋਵਾਲ ਵਿਖੇ ਸਾਂਝੇ ਤੌਰ ‘ਤੇ ਇੱਕ ਨਵੀਂ ਗੁੜ ਦੀ ਕੁਲਹਾੜੀ ਦਾ ਉੁਦਘਾਟਨ ਕੀਤਾ ਗਿਆ। ਡਾ਼ ਨਰਿੰਦਰ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਕੰਵਰਦੀਪ ਸਿੰਘ ਪਨੂੰ ਅਤੇ ਸ੍ਰੀ ਜਗਤਾਰ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ ਅਤੇ ਸ੍ਰੀ ਕੰਵਰਦੀਪ ਸਿੰਘ ਵਲੋਂ ਲੰਮੇ ਅਰਸੇ ਤੋਂ ਸ਼ਹਿਦ ਦੀਆਂ ਮੱਖੀਆਂ ਪਾਲੀਆਂ ਜਾ ਰਹੀਆਂ ਹਨ ਤੇ ਵਧੀਆਂ ਕੁਆਲਟੀ ਦਾ ਸ਼ਹਿਦ ਪੈਦਾ ਕੀਤਾ ਜਾ ਰਿਹਾ ਹੈ। ਡਾ.ਬੈਨੀਪਾਲ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਲੋਂ ‘ਪੰਜਾਬ ਸੈਲਫ ਹੈਲਪ ਗਰੁੱਪ’ ਦੇ ਨਾਮ ਤੇ ਇੱਕ ਗਰੁੱਪ ਆਤਮਾ ਸਕੀਮ ਅਧੀਨ ਰਜਿਸਟਰਡ ਕਰਵਾਇਆ ਹੋਇਆ ਹੈ ਅਤੇ ਅੱਜ ਇਹਨਾਂ ਵਲੋਂ ਗੁੜ ਦੀ ਕੁਲਾੜੀ ਲਗਾਉਣਾ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ।ਸ੍ਰੀ ਕੰਵਰਦੀਪ ਸਿੰਘ ਪਨੂੰ ਨੇ ਦੱਸਿਆ ਕਿ ਉਹ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿਛਲੇ ਸਾਲ 2019-20 ਦੌਰਾਨ ਚਲਾਈ ਗਈ ਜ਼ਹਿਰ ਮੁਕਤ ਗੁੜ ਤਿਆਰ ਕਰਨ ਦੀ ਮੁਹਿੰਮ ਤੋਂ ਬਹੁਤ ਪ੍ਰਭਾਵਿਤ ਹੋਏ, ਜਿਸਦੇ ਸਦਕਾ ਉਹਨਾਂ ਨੇ ਇਹ ਗੁੜ ਦੀ ਕੁਲਾੜੀ ਲਗਾਉਣ ਦਾ ਨਿਸਚੈ ਕੀਤਾ। ਸ੍ਰੀ ਪੰਨੂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਇੱਕ ਮਿਆਰੀ ਕਿਸਮ ਦਾ ਗੁੜ ਅਤੇ ਸ਼ੱਕਰ ਬਿਨ੍ਹਾਂ ਕਿਸੇ ਮਿਲਾਵਟ ਦੇ ਤਿਆਰ ਕਰਨਗੇ ਅਤੇ ਜਲਦ ਹੀ ਐਫ.ਐਸ.ਐਸ.ਏ.ਆਈ. ਨੰਬਰ ਵੀ ਹਾਸਲ ਕਰ ਲੈਣਗੇ।
ਇਸ ਮੌਕੇ ਡਾ਼ ਮਹੇਸ਼ ਮੁੱਖੀ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਪੀ.ਏ.ਯੂ. ਲੁਧਿਆਣਾ ਵਲੋਂ ਦੱਸਿਆ ਗਿਆ ਕਿ ਸ੍ਰੀ ਪਨੂੰ ਵਲੋਂ ਆਤਮਾ ਸਕੀਮ ਵਲੋਂ ਪ੍ਰਾਯੋਜਕ ਸਾਫ ਸੁਥਰੇ ਅਤੇ ਜ਼ਹਿਰ ਮੁਕਤ ਗੁੜ ਅਤੇ ਸ਼ੱਕਰ ਬਣਾਉਣ ਦੀ ਟ੍ਰੇਨਿੰਗ ਪੀ.ਏ.ਯੂ. ਤੋਂ ਸਫਲਤਾਪੂਰਵਰਕ ਹਾਸਲ ਕਰ ਲਈ ਹੈ ਅਤੇ ਇਹ ਆਧੁਨਿਕ ਤਰੀਕੇ ਨਾਲ ਜਿਵੇਂ ਕਿ ਰਿਫਰੈਕਟੋਮੀਟਰ, ਇਨਫਰਾਰੈਡ ਥਰਮਾਮੀਟਰ ਅਤੇ ਪੀ.ਐਚ. ਸਟਰਿਪਸ ਰਾਹੀਂ ਗੁੜ ਅਤੇ ਸ਼ੱਕਰ ਤਿਆਰ ਕਰਨ ਦੇ ਸਮਰੱਥ ਹਨ।
ਸ੍ਰੀ ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵਲੋਂ ਖੁਸ਼ੀ ਪ੍ਰਗਟਾਈ ਗਈ ਕਿ ਸ੍ਰੀ ਪਨੂੰ ਵਲੋਂ ਪਿਛਲੇ ਸਾਲ 2019-20 ਦੌਰਾਨ ਚਲਾਈ ਗਈ ਮੁਹਿੰਮ ਤੋਂ ਉਤਸਾਹਿਤ ਹੋ ਕੇ ਇਹ ਕੁਲਹਾੜੀ ਇਸ ਸਾਲ ਲਗਾਈ ਗਈ ਹੈ ਅਤੇ ਜਿਸ ਤਹਿਤ ਉਹਨਾਂ ਵਲੋਂ ਉਚੇਚੇ ਤੌਰ ਤੇ ਗੁੜ ਅਤੇ ਸ਼ੱਕਰ ਨੂੰ ਮਿੱਟੀ ਧੂੜ ਤੋਂ ਬਚਾਉਣ ਲਈ ਫਾਇਬਰ ਬਾਕੱਸ ਵੀ ਕੁਲਹਾੜੀ ਉੱਪਰ ਲਗਾਇਆ ਹੈ। ਉਹਨਾਂ ਵਲੋਂ ਸ੍ਰੀ ਪਨੂੰ ਨੂੰ ਆਤਮਾ ਕਿਸਾਨ ਬਾਜ਼ਾਰ ਅਤੇ ਜਲਦ ਹੀ ਖੁੱਲਣ ਵਾਲੀ ਆਤਮਾ ਕਿਸਾਨ ਹੱਟ ਲੁਧਿਆਣਾ ਰਾਹੀਂ ਗ੍ਰਾਹਕਾਂ ਨੂੰ ਸ਼ਹਿਦ ਦੇ ਨਾਲ-ਨਾਲ ਗੁੜ ਅਤੇ ਸ਼ੱਕਰ ਵੀ ਵੇਚਣ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਸ੍ਰੀ ਪ੍ਰਿਤਪਾਲ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ, ਸ੍ਰੀ ਪ੍ਰਕਾਸ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਖੋਵਾਲ, ਸ੍ਰੀਮਤੀ ਹਰਪ੍ਰੀਤ ਕੌਰ, ਅੰਕੜਾ ਅਫਸਰ, ਸ੍ਰੀ ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਨਵਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਰਜਿੰਦਰ ਸਿੰਘ ਅਕਾਊਂਟੈਂਟ, ਸ੍ਰੀ ਖੁਸਵਿੰਦਰਜੀਤ ਸਿੰਘ ਏ.ਟੀ.ਐਮ, ਸ੍ਰੀ ਪਰਮਵੀਰ ਸਿੰਘ ਏ.ਟੀ.ਐਮ, ਸ੍ਰੀ ਬਲਜੀਤ ਸਿੰਘ ਬੇਲਦਾਰ ਅਤੇ ਮੋੋਹਤਵਾਰ ਕਿਸਾਨਾਂ ਵਲੋਂ ਭਾਗ ਲਿਆ ਗਿਆ।