Friday, May 9

ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਿਸਾਨੀ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ – ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ

ਲੁਧਿਆਣਾ, (ਸੰਜੇ ਮਿੰਕਾ) -ਕਿਸਾਨ ਸੂਬੇ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀਂ ਇਸ ਕਿਸਾਨੀ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹਾਂ। ਇਹ ਵਿਚਾਰ ਸ. ਸੁਖਵਿੰਦਰ ਸਿੰਘ ਬਿੰਦਰਾ, ਚੇਅਰਪਰਸਨ, ਪੰਜਾਬ ਯੁਵਕ ਵਿਕਾਸ ਬੋਰਡ (ਪੰਜਾਬ ਸਰਕਾਰ) ਨੇ ਲੁਧਿਆਣਾ ਵਿਖੇ ਇਸ ਸੰਘਰਸ਼ ਲਈ ਕੀਤੇ ਕੈਂਡਲ ਮਾਰਚ ਵਿੱਚ ਪ੍ਰਗਟ ਕੀਤੇ। ਉਹਨਾਂ ਨਾਲ ਇਸ ਮੌਕੇ ਸ਼੍ਰੀ ਸਿਮਰਨ ਪੰਨੂ, ਡਾ. ਬਰਿੰਦਰ ਪੰਨੂ (ਪ੍ਰੀਤ ਹਸਪਤਾਲ), ਬੰਨੀ ਢਿੱਲੋਂ (ਘੁੰਗਰਾਨਾ), ਨਵੀ ਜੌਹਲ, ਨੀਟੇ ਲੋਟੇ, ਰੋਹਿਤ ਢੰਡ, ਅਮਰਦੀਪ ਸਿੰਘ ਰੂਬੀ, ਹਰਪ੍ਰੀਤ ਢਿੱਲੋਂ, ਹਰਪ੍ਰੀਤ ਸੰਧੂ, ਗੁਰਵਿੰਦਰ ਜੌਲੀ, ਲਾਲੀ ਸ਼ਰਮਾ, ਗੁਰਸ਼ਰਨ ਸੰਧੂ, ਦਵਿੰਦਰ ਗਿੱਲ, ਗੁਰੀ ਗਰੇਵਾਲ, ਤਨਵੀਰ ਰਾਨੀਆਂ, ਗੁਰਪਾਲ ਧਾਲੀਵਾਲ, ਅਮਰੀਤ ਢਿੱਲੋਂ, ਗੁਰਪ੍ਰੀਤ ਢਿੱਲੋਂ, ਰਾਜਨ ਜਵੰਦਾ, ਸੁਖਪਾਲ ਸੰਧੂ, ਲੱਕੀ ਵਰਮਾ, ਤੇਜਸ਼ਵਰ ਸਿੰਘ, ਡੈਕਸ ਜੋਸ਼ੀ, ਹਰਮੀਤ ਬੁੱਟਰ, ਗੋਗਾ ਜੰਡੀਆਲੀ, ਮਨਦੀਪ ਧਾਲੀਵਾਲ, ਸਰਵਨ ਸਿੰਘ, ਅਜੀਤਪਾਲ ਸੰਧੂ, ਵਿੱਕੀ ਢੰਡਾਰੀ, ਹਰਪਾਲ ਔਜਲਾ ਵੀ ਹਾਜ਼ਰ ਸਨ। ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਇਹ ਸੰਘਰਸ਼ ਕੇਵਲ ਪੰਜਾਬ ਦੇ ਕਿਸਾਨਾਂ ਦਾ ਨਹੀਂ ਹੈ, ਇਹ ਪੰਜਾਬੀਅਤ ਅਤੇ ਸਾਰੇ ਦੇਸ਼ ਦੇ ਕਿਸਾਨਾਂ ਦਾ ਵੀ ਮੁੱਦਾ ਬਣ ਗਿਆ ਹੈ। ਕੇਂਦਰ ਦੁਆਰਾ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਹੋ ਰਹੇ ਇਸ ਸ਼ਾਤਮਈ ਕਿਸਾਨੀ ਸੰਘਰਸ਼ ਵਿੱਚ ਸੂਬੇ ਦੀ ਕੈਪਟਨ ਸਰਕਾਰ ਕਿਸਾਨਾਂ ਨਾਲ ਪੂਰੀ ਤਰ੍ਹਾਂ ਨਾਲ ਖੜ੍ਹੀ ਹੈ। ਉਹਨਾਂ ਕਿਹਾ ਕਿ ਕਿਸੇ ਸੂਬੇ ਦੀ ਖੁਸ਼ਹਾਲੀ ਤੇ ਉਨੱਤੀ ਇਸ ਗੱਲ ਤੇ ਬਹੁਤ ਨਿਰਭਰ ਕਰਦੀ ਹੈ ਕਿ ਉਸ ਸੂਬੇ ਦਾ ਕਿਸਾਨ ਆਰਥਿਕ ਤੌਰ ਤੇ ਕਿੰਨਾ ਖੁਸ਼ਹਾਲ ਹੈ। ਸ. ਬਿੰਦਰਾ ਨੇ ਕਿਹਾ ਕਿ ਜਿਹੜਾ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਉਹਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਚਾਹਿਦਾ ਹੈ।ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਪੰਜਾਬ ਯੁਵਕ ਵਿਕਾਸ ਬੋਰਡ ਕਿਸਾਨਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ । 

About Author

Leave A Reply

WP2Social Auto Publish Powered By : XYZScripts.com