Friday, June 27

ਵਪਾਰੀ ਵਰਗ ਵੀ ਦੁਕਾਨਾਂ ਬੰਦ ਕਰ ਕਿਸਾਨਾਂ ਦੇ ਹੱਕ ਵਿੱਚ ਪਹੁੰਚਿਆਂ ਦਿੱਲੀ

  • ਕਿਸਾਨ ਜੱਥੇਬੰਦੀਆਂ ਨੂੰ ਸਮਰਥਨ ਦਿੰਦਿਆਂ 8 ਨੂੰ ਦੁਕਾਨਾਂ ਬੰਦ ਰੱਖਣ ਦਾ ਕੀਤਾ ਐਲਾਨ 

लुधियाना,(संजय मिका ,विशाल)-ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਰੋਸ ਲਗਾਤਾਰ ਵਧਦਾ ਹੀ ਜਾ ਰਿਹਾ ਹੈ।ਇਸੇ ਤਹਿਤ ਵਪਾਰੀ ਵਰਗ ਵੱਲੋਂ ਵੀ ਮਨਪ੍ਰੀਤ ਸਿੰਘ ਬੰਟੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਜੱਥਾ ਦਿੱਲੀ ਵਿਖੇ ਪਹੁੰਚਿਆਂ।ਜਿਸ ਦੌਰਾਨ ਉਨਾਂ ਕਿਹਾ ਕਿ ਵਪਾਰੀ ਵਰਗ ਪੂਰੀ ਤਰਾਂ ਕਿਸਾਨਾਂ ਦੇ ਨਾਲ ਹੈ ਅਤੇ ਅੱਠ ਤਾਰੀਖ ਦੇ ਭਾਰਤ ਬੰਦ ਦੌਰਾਨ ਸਾਰੇ ਹੀ ਦੁਕਾਨਦਾਰਾਂ ਵੱਲੋਂ ਵੀ ਕਿਸਾਨ ਹਿੱਤਾਂ ਦੇ ਵਿੱਚ ਬਜਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ।ਆਪਣੇ ਜੱਥੇ ਸਮੇਤ ਦਿੱਲੀ ਰਵਾਨਾ ਹੋਣ ਸਮੇਂ ਮਨਪ੍ਰੀਤ ਬੰਟੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਕਿਸਾਨ ਜੱਥੇਬੰਦੀਆਂ ਦੇ ਨਾਲ ਖੜਾ ਹੈ ਤੇ ਵਪਾਰੀਆਂ ਵੱਲੋਂ ਵੀ ਦਿੱਲੀ ਵਿਖੇ ਪਹੁੰਚ ਕਿਸਾਨਾਂ ਦੁਆਰਾ ਸ਼ੁਰੂ ਕੀਤੇ ਇਸ ਅੰਦੋਲਨ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ।ਜਿਸ ਦੌਰਾਨ ਉਨਾਂ ਕਿਹਾ ਕਿ ਜਿਸ ਤਰਾਂ ਇਹ ਸੰਘਰਸ਼ ਨੇ ਵਿਸ਼ਾਲ ਰੂਪ ਧਾਰਨ ਕਰ ਲਿਆ ਹੈ ਉਸ ਤੋਂ ਕੇਂਦਰ ਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ ਤੇ ਮੋਦੀ ਸਰਕਾਰ ਨੂੰ ਬਿੱਲਾਂ ਨੂੰ ਵਾਪਿਸ ਹੀ ਲੈਣਾ ਪਵੇਗਾ।ਉਨਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਕਿਸਾਨਾਂ ਦੀਆਂ ਮੰਗਾ ਜਲਦ ਨਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਵੀ ਵੱਡਾ ਰੁੱਖ ਅਖਤਿਆਰ ਕਰੇਗਾ, ਜਿਸ ਤੋਂ ਬਾਅਦ ਮੋਦੀ ਸਰਕਾਰ ਲਈ ਓਹੋ ਗੱਲ ਹੋਵੇਗੀ, ਅਖੈ ”ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ”।ਉਨਾਂ ਕਿਹਾ ਕਿ ਮੋਦੀ ਸਾਹਿਬ ਅਜੇ ਵੀ ਵੇਲਾ ਹੈ ਸਭਲ ਜਾਓ ਨਹੀਂ ਤਾਂ ਕਿਸਾਨਾਂ ਨੇ ਤਖਤਾ ਪਲਟ ਕਰਕੇ ਹੀ ਦਮ ਲੈਣਾ।ਇਸ ਮੌਕੇ ਉਨ੍ਹਾਂ ਦੇ ਨਾਲ ਫੈਡਰੇਸ਼ਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਕੁਲਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਮਸੌਣ, ਹਰਵਿੰਦਰ ਸਿੰਘ ਬੋਨੀ ਤੇ ਸਤਵੀਰ ਸਿੰਘ ਢੀਂਡਸਾ, ਜਗਦੀਪ ਸਿੰਘ ਰਾਜਾ ਦੁੱਗਰੀ ਆਦਿ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com