
ਲੁਧਿਆਣਾ,(ਸੰਜੇ ਮਿੰਕਾ) – ਬੁਣਾਈ ਸੇਵਾ ਕੇਂਦਰ, ਪਾਣੀਪਤ, ਵਿਕਾਸ ਕਮਿਸ਼ਨਰ ਹੈਂਡਲੂਮਜ਼, ਟੈਕਸਟਾਈਲ ਮੰਤਰਾਲੇ, ਭਾਰਤ ਸਰਕਾਰ ਵੱਲੋਂ ਅੱਜ ਹੈਂਡਲੂਮ ਸੈਕਟਰ ਵਿੱਚ ਸਮਰੱਥਾ ਵਧਾਉਣ ਲਈ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ‘ਸਮਰੱਥ’ ਸਕੀਮ ਅਧੀਨ 45 ਦਿਨਾਂ ਦੀ ਹੈਂਡਲੂਮ ਬੁਣਾਈ ਸਿਖਲਾਈ ਦੀ ਸ਼ੁਰੂਆਤ ਹੈਂਡਲੂਮ ਵੇਵਰਜ਼ ਵੈੱਲਫੇਅਰ ਸੁਸਾਇਟੀ, ਗੁਲਾਬੀ ਬਾਗ, ਟਿੱਬਾ ਰੋਡ, ਲੁਧਿਆਣਾ ਵਿਖੇ ਕੀਤੀ। ਸਿਖਲਾਈ ਦੌਰਾਨ 25 ਸਿਖਿਆਰਥੀ, 2 ਸਹਾਇਕ ਅਤੇ 1 ਮਾਸਟਰ ਟ੍ਰੇਨਰ 45 ਦਿਨਾਂ ਲਈ ਮੌਜੂਦ ਰਹਿਣਗੇ। ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ 210 ਰੁਪਏ ਪ੍ਰਤੀ ਦਿਨ ਵਜ਼ੀਫ਼ਾ ਅਤੇ ਸਹਾਇਕ ਅਤੇ ਮਾਸਟਰ ਟ੍ਰੇਨਰ ਨੂੰ ਸਨਮਾਨਿਤ ਕੀਤਾ ਜਾਵੇਗਾ। ਸਿਖਲਾਈ ਦੌਰਾਨ ਹਰ ਰੋਜ਼ ਆਨਲਾਈਨ ਹਾਜ਼ਰੀ ਪ੍ਰਣਾਲੀ (ਬਾਇਓ ਮੈਟ੍ਰਿਕ ਡਿਵਾਈਸ) ਰਾਹੀਂ ਹਾਜ਼ਰੀ ਲੱਗੇਗੀ। ਮੁਲਾਂਕਣ ਅਤੇ ਸਿਖਲਾਈ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਸਾਰੇ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਇਸ ਮੌਕੇ ਸ੍ਰੀ ਸੁਖਵਿੰਦਰ ਰੇਖੀ (ਕਾਰਜਕਾਰੀ ਪ੍ਰਬੰਧਕ ਡੀ.ਆਈ.ਸੀ. ਲੁਧਿਆਣਾ), ਸ਼੍ਰੀ ਜਤਿੰਦਰ ਸ਼ਰਮਾ (ਤਕਨੀਕੀ ਸੁਪਰਡੈਂਟ ਇਨ ਵੇਵਰਸ ਸਰਵਿਸ ਸੈਂਟਰ, ਪਾਣੀਪਤ), ਸ੍ਰੀ ਸ਼ਮਸ਼ਾਦ ਅਹਿਮਦ (ਸੁਸਾਇਟੀ ਦੇ ਪ੍ਰਧਾਨ-ਕਮ-ਮਾਸਟਰ ਵੇਵਰ) ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।