लुधियाना,(संजय मिका ,विशाल)-ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਕੇਐਨ.ਕੇ.ਸ਼ਰਮਾ ਨੇ ਪਾਰਟੀ ਦੇ ਵਪਾਰ ਅਤੇ ਉਦਯੋਗ ਵਿੰਗ ਵਿੱਚ ਵਾਧਾ ਕਰਦਿਆਂ ਪਾਰਟੀ ਨਾਲ ਜੁੜੇ ਵਪਾਰੀ ਵਰਗ ਅਤੇ ਉਦਯੋਗ ਜਗਤ ਨਾਲ ਸਬੰਧਤ ਸੀਨੀਅਰ ਆਗੂਆਂ ਨੂੰ ਵਿੰਗ ਵਿੱਚ ਸ਼ਾਮਲ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਆਗੂਆਂ ਨੂੰ ਵਪਾਰ ਅਤੇ ਉਦਯੋਗ ਵਿੰਗ ਵਿੱਚ ਸ਼ਾਮਲ ਕੀਤਾ ਹੈ ਉਸ ਅਨੁਸਾਰ ਹਰਪਾਲ ਜੁਨੇਜਾ ਨੂੰ ਪਟਿਆਲਾ ਦਾ ਉਦਯੋਗ ਜਰਨਲ ਸਕੱਤਰ ਅਤੇ ਸ.ਮਨਪ੍ਰੀਤ ਸਿੰਘ ਬੰਟੀ ਨੂੰ ਲੁਧਿਆਣਾ ਵਪਾਰ ਅਤੇ ਉਦਯੋਗ ਵਿੰਗ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀ ਦੀ ਜਥੇਬੰਦੀ ਦਾ ਐਲਾਨ ਵੀ ਥੋੜੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।
Previous Articleਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਇੱਕ ਵਾਰ ਫੇਰ ਕੀਤੀ ਅਪੀਲ