- ਸਾਲ 2016 ਤੋਂ ਫਸਲਾਂ ਦੀ ਨਾੜ ਨੂੰ ਨਹੀਂ ਲਗਾਈ ਅੱਗ
ਲੁਧਿਆਣਾ, (ਸੰਜੇ ਮਿੰਕਾ) – ਤਰਨਪ੍ਰੀਤ ਸਿੰਘ ਪਿੰਡ ਬੋਪਰਾਏ ਕਲਾਂ ਬਲਾਕ ਸੁਧਾਰ ਦਾ ਵਸਨੀਕ ਹੈ। 12ਵੀਂ ਪਾਸ ਅਗਾਂਵਧੂ ਕਿਸਾਨ ਆਪਣੀ 09 ਏਕੜ ਜੱਦੀ ਪੁਸ਼ਤੀ ਅਤੇ 21 ਏਕੜ ਠੇਕੇ ਦੀ ਜਮੀਨ ਉੱਪਰ ਝੋਨਾ, ਮੱਕੀ, ਕਣਕ, ਸਰੋਂ, ਆਲੂ ਅਤੇ ਮੂੰਗੀ ਦੀ ਫਸਲ ਦੀ ਖੇਤੀ ਕਰਦਾ ਹੈ। ਜਿਆਦਤਾਰ ਕਿਸਾਨਾਂ ਦੀ ਤਰਾਂ ਇਹ ਕਿਸਾਨ ਵਾਤਵਰਨ ਪ੍ਰੇਮੀ ਹੈ ਅਤੇ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕਿੱਤਾ ਵੀ ਕਰਦਾ ਹੈ। ਅਗਾਂਹਵਧੂ ਤੇ ਉੱਨਤਸ਼ੀਲ ਕਿਸਾਨ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਨੌਜਵਾਨ ਕਿਸਾਨਾਂ ਨਾਲ ਰਾਬਤਾ ਰੱਖਦਾ ਹੈ ਅਤੇ ਖੇਤੀ ਸਮੱਸਿਆਵਾਂ ਦੀ ਚਰਚਾ ਦੇ ਨਾਲ-ਨਾਲ ਖੇਤੀ ਦੀ ਕਾਸ਼ਤ ਸਬੰਧੀ ਤਜਰਬੇ ਅਤੇ ਫਾਇੰਦੇਮੰਦ ਫਸਲੀ ਝਾੜ ਪ੍ਰਾਪਤ ਕਰਨ ਦੇ ਆਪਣੇ-ਆਪਣੇ ਸੁਝਾਅ ਵੀ ਸਾਂਝੇ ਵੀ ਕਰਦਾ ਹੈ। ਕਿਸਾਨ ਆਤਮਾ ਸਕੀਮ ਅਧੀਨ ਦਿੱਤੇ ਜਾਂਦੇ ਫਸਲੀ ਤਜਰਬਿਆਂ ਵਿੱਚ ਵੀ ਦਿਲਚਸਪੀ ਲੈਂਦਾ ਹੈ। ਕਿਸਾਨ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ ਸੁਸਾਇਟੀ ਤੋਂ ਮਸ਼ੀਨਰੀ ਦੀ ਮਦਦ ਲੈ ਕਿ ਪਰਾਲੀ ਦੀ ਸਾਂਭ ਸੰਭਾਲ ਕਰਦਾ ਹੈ ਅਤੇ ਸਾਲ 2016 ਤੋਂ ਫਸਲਾਂ ਦੀ ਨਾੜ ਨੂੰ ਅੱਗ ਨਹੀਂ ਲਗਾਈ। ਵਾਤਾਵਰਣ ਪੱਖੀ ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਵਿੱਚ ਕਣਕ ਦੀ ਬਿਜਾਈ ਰੋਟਾਵੇਟਰ ਨਾਲ ਕਰਦਾ ਹੈ ਅਤੇ ਆਲੂਆਂ ਦੀ ਬਿਜਾਈ ਚੌਪਰ ਅਤੇ ਐਮ.ਬੀ.ਪਲਾਓ ਦੀ ਵਰਤੋਂ ਕਰਕੇ ਕਰਦਾ ਹੈ। ਕਿਸਾਨ ਆਪਣੇ ਸਾਥੀ ਨੌਜਵਾਨ ਕਿਸਾਨਾਂ ਨੂੰ ਵੀ ਚੌਪਰ, ਰੋਟਾਵੇਟਰ ਅਤੇ ਐਮ.ਬੀ.ਪਲਾਓ ਮਸ਼ੀਨਰੀ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਲਈ ਪ੍ਰੇਰਿਤ ਕਰਦਾ ਹੈ। ਇਸ ਵਾਰ ਕਿਸਾਨ ਤਰਨਪ੍ਰੀਤ ਸਿੰਘ ਵੱਲੋਂ ਬੇਲਰ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੰਢਾਂ ਵੀ ਬਣਾਈਆਂ ਗਈਆਂ ਅਤੇ ਪਰਾਲੀ ਖੇਤ ਵਿੱਚੋਂ ਬਾਹਰ ਕੱਡ ਕਿ ਆਲੂ ਦੀ ਬਿਜਾਈ ਕੀਤੀ ਜਾ ਰਹੀ ਹੈ। ਵਾਤਵਰਨ ਸੰਭਾਲ ਅਤੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਰਹਿੰਦ ਖਹੁੰਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ। ਕਿਸਾਨ ਤਰਨਪ੍ਰੀਤ ਸਿੰਘ ਵੱਲੋਂ ਝੋਨੇ ਦੀ ਫਸਲ ਦੀ ਥਾਂ 5 ਏਕੜ ਵਿੱਚ ਚਾਰੇ ਵਾਲੀ ਮੱਕੀ ਦੀ ਵੀ ਖੇਤੀ ਕਰਦਾ ਹੈ। ਇਹ ਕਿਸਾਨ ਘਰ ਦੀ ਬਗੀਚੀ ਦੁਆਰਾ ਆਪਣੇ ਪਰਿਵਾਰ ਲਈ ਸਬਜੀਆਂ ਬਿਨਾਂ ਖਾਦ ਸਪਰੇਅ ਕੀਤੇ ਤਿਆਰ ਕਰਦਾ ਹੈ ਅਤੇ ਹੋਰਨਾਂ ਕਿਸਾਨਾਂ ਲਈ ਪ੍ਰੇਰਿਨਾ ਸਰੋਤ ਹੈ।