Friday, May 9

ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ’ ਵੱਲੋਂ ਬੱਸ ਅੱਡੇ ਦੇ ਬਾਹਰ ਰੋਜ਼ਾਨਾ ਲੰਗਰ ਸੇਵਾ ਦੀ ਕੀਤੀ ਸ਼ੁਰੂਆਤ

  • ਡਿਪਟੀ ਕਮਿਸ਼ਨਰ ਵੱਲੋਂ ਲੰਗਰ ਸੇਵਾ ਦਾ ਕੀਤਾ ਉਦਘਾਟਨ
  • ਲੋਕ ਬੱਸ ਸਟੈਂਡ ਲੁਧਿਆਣਾ ਵਿਖੇ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਛੱਕ ਸਕਦੇ ਹਨ
    ਲੰਗਰ

ਲੁਧਿਆਣਾ, (ਸੰਜੇ ਮਿੰਕਾ) – ਲੋੜਵੰਦਾਂ ਦੀ ਸਹਾਇਤਾ ਲਈ ਹੁਸ਼ਿਆਰਪੁਰ ਦੀ ‘ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾਂ’ ਵੱਲੋਂ ਅੱਜ ਸਥਾਨਕ ਬੱਸ ਅੱਡੇ ਦੇ ਬਾਹਰ ਰੋਜ਼ਾਨਾ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ। ਇਸ ਲੰਗਰ ਸੇਵਾ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਜੁਆਇੰਟ ਪੁਲਿਸ ਕਮਿਸ਼ਨਰ ਸ੍ਰੀ ਜੇ. ਐਲਨਚੇਜੀਅਨ, ਡੀ.ਸੀਪੀ (ਟ੍ਰੈਫਿਕ) ਸ੍ਰੀ ਸੁਖਪਾਲ ਸਿੰਘ ਬਰਾੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।  ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਸੰਸਥਾ ਸੂਬੇ ਦੇ 25 ਹਸਪਤਾਲਾਂ ਵਿੱਚ ਮੁਫਤ ਲੰਗਰ ਸੇਵਾ ਮੁਹੱਈਆ ਕਰਵਾ ਰਹੀ ਹੈ ਅਤੇ ਲੋੜਵੰਦਾਂ ਨੂੰ ਇੱਕ ਦਿਨ ਵਿੱਚ ਤਿੰਨ ਵਾਰ ਮੁਫਤ ਭੋਜਨ ਵੀ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੰਗਰ ਸੇਵਾ ਸੰਸਥਾ ਰੋਜ਼ਾਨਾ ਲਗਭਗ 72,000 ਸੰਗਤਾਂ ਲਈ ਲੰਗਰ ਤਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਬੱਸ ਸਟੈਂਡ ਲੁਧਿਆਣਾ ਵਿਖੇ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲੰਗਰ ਛੱਕ ਸਕਦੇ ਹਨ ਅਤੇ ਆਸ ਪ੍ਰਗਟਾਈ ਕਿ ਜਲਦ ਹੀ ਇਹ ਸੇਵਾ ਲੁਧਿਆਣਾ ਸ਼ਹਿਰ ਦੇ ਨਾਲ-ਨਾਲ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿਚ ਵੀ ਆਰੰਭ ਕੀਤੀ ਜਾਵੇਗੀ।  ਅਮਰੀਕਾ ਵਿੱਚ ਵਸਦੇ ਬਾਬਾ ਮਨਜੀਤ ਸਿੰਘ ਦੁਆਰਾ ਆਰੰਭ ਕੀਤੀ ਗਈ, ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਰੋਜ਼ਾਨਾ 1.5 ਲੱਖ ਲੋਕਾਂ ਨੂੰ ਖਾਣਾ ਅਤੇ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਦਾ ਛੋਟਾ ਭਰਾ ਬੂਟਾ ਸਿੰਘ ਇਹ ਸੇਵਾ ਚਲਾਉਂਦਾ ਹੈ। ਇਹ ਸੇਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਰ ਹੀਰਾਂ ਪਿੰਡ ਵਿਖੇ ਧੰਨ ਗੁਰੂ ਰਾਮਦਾਸ ਸੇਵਾ ਅਸਥਾਨ ਤੋਂ ਚਲਾਈ ਜਾਂਦੀ ਹੈ ਜਿੱਥੇ ਤਿੰਨ ਕਨਾਲ ਤੋਂ ਵੱਧ ਜਗ੍ਹਾ ਵਿਚ ਬਣੀ ਅਤਿ ਆਧੁਨਿਕ ਇਮਾਰਤ ਵਿਖੇ ਲੰਗਰ ਤਿਆਰ ਕੀਤਾ ਜਾਂਦਾ ਹੈ। ਇੱਥੇ ਬਹੁਤ ਸਾਰੀਆਂ ਆਯਾਤ ਕੀਤੀਆਂ ਮਸ਼ੀਨਾਂ ਹਨ ਜੋ ਇਕ ਘੰਟੇ ਵਿਚ 12,000 ਰੋਟੀਆਂ ਤਿਆਰ ਕਰਦੀਆਂ ਹਨ।ਬਾਬਾ ਮਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਲੰਗਰ ਨੂੰ ਸਟੋਰ ਕਰਨ ਵਾਲੇ ਬਰਤਨ 6 ਤੋ਼ 7 ਘੰਟੇ ਤੱਕ ਭੋਜਨ ਨੂੰ ਗਰਮ ਰੱਖਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਾਹਨ ਨੂੰ ਵੀ ਵਿਸ਼ੇਸ਼ ਤੌਰ ‘ਤੇ ਅਟੈਚਮੈਂਟਾਂ ਦੇ ਨਾਲ ਤਿਆਰ ਕੀਤਾ ਗਿਆ ਹੈ, ਜਿਸਨੂੰ ਲੋੜ ਪੈਣ ‘ਤੇ ਆਸਾਨੀ ਨਾਲ ਟੇਬਲ ਅਤੇ ਸਟੂਲ ਵਿੱਚ ਬਦਲਿਆ ਜਾ ਸਕਦਾ ਹੈ।

About Author

Leave A Reply

WP2Social Auto Publish Powered By : XYZScripts.com