Friday, May 9

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੀੜਤ ਮੁਆਵਜ਼ਾ ਸਕੀਮ ਤਹਿਤ ਦੋ ਵੱਖ-ਵੱਖ ਕੇਸਾਂ ‘ਚ ਕੀਤੇ ਗਏ ਅਵਾਰਡ ਪਾਸ

  • ਐਫ.ਆਈ.ਆਰ ਨੰ:103 ‘ਚ 3.55 ਲੱਖ ਅਤੇ 200 ‘ਚ 2.50 ਲੱਖ ਦੀ ਪਾਸ ਕੀਤੀ ਗਈ ਮੁਆਵਜਾ ਰਾਸ਼ੀ – ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ

ਲੁਧਿਆਣਾ, (ਸੰਜੇ ਮਿੰਕਾ) – ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੀੜਤ ਮੁਆਵਜ਼ਾ ਸਕੀਮ ਤਹਿਤ ਪੀੜਤ ਮੁਆਵਜ਼ਾ ਕਮੇਟੀ ਲੁਧਿਆਣਾ ਵੱਲੋ ਦੋ ਵੱਖ-ਵੱਖ ਕੇਸਾਂ ਵਿੱਚ ਪੀੜਤ ਜਾਂ ਉਨ੍ਹਾਂ ਦੇ ਵਾਰਸਾਂ ਦੇ ਹੱਕ ਵਿੱਚ ਅਵਾਰਡ ਪਾਸ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਸਬੰਧੀ ਪੀੜਤ ਮੁਆਵਜ਼ਾ ਕਮੇਟੀ ਲੁਧਿਆਣਾ ਵੱਲੋਂ 5 ਸਤੰਬਰ ਅਤੇ 9 ਅਕਤੂਬਰ, 2020 ਨੂੰ ਮੀਟਿੰਗਾ ਵੀ ਆਯੋਜਿਤ ਕੀਤੀਆਂ ਗਈਆਂ। ਸਕੱਤਰ ਵੱਲੋਂ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪੀੜਤ ਮੁਆਵਜ਼ਾ ਕਮੇਟੀ ਵੱਲੋਂ FIR No.103 Dated 14-03-2018, U/s 302/376-A IPC & 4 of POSCO Act, PS Basti Jodhewal Ludhiana ਵਿੱਚ ਪੀੜਤ ਲੜਕੀ ਦੇ ਵਾਰਸਾਂ ਦੇ ਹੱਕ ਵਿੱਚ ਤਿੰਨ ਲੱਖ ਪਚਵੰਜਾ ਹਜ਼ਾਰ ਰੁਪਏ ਦੀ ਰਕਮ ਦਾ ਅਵਾਰਡ ਪਾਸ ਕੀਤਾ ਗਿਆ ਹੈ ਅਤੇ FIR No.200 Dated 27-08-2018, U/s 354/354-A IPC & 8 of POSCO Act, PS Sadar, Ludhiana ਵਿੱਚ ਪੀੜਤ ਲੜਕੀ ਦੇ ਹੱਕ ਵਿੱਚ ਢਾਈ ਲੱਖ ਰੁਪਏ ਦਾ ਅਵਾਰਡ ਪਾਸ ਕੀਤਾ ਗਿਆ ਜੋ ਕਿ ਐਫ.ਡੀ.ਆਰ. ਦੇ ਰੂਪ ਵਿੱਚ ਨਾਬਾਲਗ ਲੜਕੀ ਨੂੰ ਅਦਾਅ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com