- ਕਲੱਬ ਭਾਈਚਾਰਕ ਸਾਂਝ ਨੂੰ ਮਜਬੂਤ ਅਤੇ ਟੈਂਸ਼ਨ ਨੂੰ ਦੂਰ ਕਰਕੇ ਸਕੂਨ ਪ੍ਰਦਾਨ ਕਰਦਾ – ਬਾਵਾ, ਢਾਂਡਾ
- ਸਮਾਗਮ ਦੀ ਸ਼ੁਰੂਆਤ ਸਾਥੀ ਭੂਸ਼ਣ ਠੁਕਰਾਲ ਨੂੰ ਸ਼ਰਧਾਂਜਲੀ ਦੇ ਨਾਲ ਹੋਈ
ਲੁਧਿਆਣਾ (ਸੰਜੇ ਮਿੰਕਾ ਵਿਸ਼ਾਲ): ਲੁਧਿਆਣਾ ਫਸਟ ਕਲੱਬ ਵੱਲੋਂ ਸਤਲੁਜ ਕਲੱਬ ਦੇ ਚੋਣਵੇਂ ਅਹੁਦੇਦਾਰਾਂ ਜਤਿੰਦਰ ਮਰਵਾਹਾ ਉਪ ਪ੍ਰਧਾਨ, ਸੰਜੀਵ ਢਾਂਡਾ ਜਨਰਲ ਸੱਕਤਰ, ਗੁਰਮੀਤ ਸਿੰਘ ਜੁਆਇੰਟ ਸੈਕਟਰੀ, ਸੀਏ ਕੇਪੀਐਸ ਵਾਲੀਆ ਵਿੱਤ ਸਕੱਤਰ, ਮਨਿੰਦਰ ਬੇਦੀ ਮੈਸ ਸੈਕਟਰੀ, ਸਚਿਨ ਕਪੂਰ ਬਾਰ ਸੈਕਟਰੀ, ਰਤਨਦੀਪ ਸਿੰਘ (ਲਾਟੀ ਬਾਵਾ) ਕਲਚਰਲ ਸੈਕਟਰੀ, ਅਨਿਲ ਗੋਇਲ ਸਪੋਰਟਸ ਸੈਕਟਰੀ, ਗਿੰਨੀ ਬਾਵਾ ਮੋਦਗਿਲ, ਡਾ: ਅਰੁਣ ਧਵਨ, ਸਬੋਧ ਬਾਤਿਸ਼ ਕਾਰਜਕਾਰੀ ਮੈਂਬਰ ਅਤੇ ਸਾਬਕਾ ਜਨਰਲ ਸੱਕਤਰ ਜੀ ਐਸ ਕੈਰੋਂ ਨੂੰ ਕ੍ਰਿਸ਼ਨ ਕੁਮਾਰ ਬਾਵਾ, ਮਹਿੰਦਰ ਸਿੰਘ ਈਰੋਜ ਅਤੇ ਕਰਨਲ ਐਚ ਐਸ ਕਾਹਲੋਂ ਨੇ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਬਾਵਾ ਅਤੇ ਢਾਂਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਲੱਬ ਭਾਈਚਾਰਕ ਸਾਂਝ ਨੂੰ ਮਜਬੂਤ ਅਤੇ ਟੈਂਸ਼ਨ ਨੂੰ ਦੂਰ ਕਰਕੇ ਸਕੂਨ ਪ੍ਰਦਾਨ ਕਰਦਾ ਹੈ। ਸਮਾਰੋਹ ਦੀ ਸ਼ੁਰੂਆਤ ਦੋਸਤਾਂ ਦੀ ਦੁਨੀਆ ਦੇ ਚਮਕਦੇ ਸਿਤਾਰੇ ਭੂਸ਼ਨ ਠੁਕਰਾਲ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਨਾਲ ਹੋਈ। ਬਾਵਾ ਅਤੇ ਢਾਂਡਾ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਦੀ ਕਲੱਬ ਦੀਆਂ ਚੋਣਾਂ ਨੂੰ ਚੰਗੇ ਮਾਹੌਲ ਵਿੱਚ ਕਰਵਾਉਣ ਲਈ ਪ੍ਰੰਸਸਾਂ ਕੀਤੀ।। ਇਸ ਸਮੇਂ ਮਹਿੰਦਰ ਸਿੰਘ ਈਰੋਜ ਅਤੇ ਅਸ਼ਵਨੀ ਅਰੋੜਾ ਨੇ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ। ਐਸ ਕੇ ਗੁਪਤਾ, ਕਰਨਲ ਐਚ ਐਸ ਕਾਹਲੋਂ ਅਤੇ ਮੇਜਰ ਆਈ ਐਸ ਸੰਧੂ ਨੇ ਕਲੱਬ ਦੇ ਅਹੁਦੇਦਾਰਾਂ ਨੂੰ ਦੁਸ਼ਾਲਾ ਪਹਿਨਾ ਕੇ ਸਨਮਾਨਿਤ ਕੀਤਾ। ਫਿਰ ਲੁਧਿਆਣਾ ਫਸਟ ਕਲੱਬ ਦੇ ਜੋਗਾ ਸਿੰਘ ਮਾਨ, ਆਰਐਸ ਖੋਖਰ, ਮੁਕੇਸ਼ ਸੂਦ, ਮੇਜਰ ਐਚਐਸ ਭਿੰਡਰ, ਡੀਐਸ ਮਲਹੋਤਰਾ, ਸੇਵਾ ਮੁਕਤ ਚੀਫ਼ ਇੰਜੀਨੀਅਰ ਮਨਪ੍ਰੀਤ ਸਿੰਘ ਚਾਹਲ, ਵਿਨੋਦ ਤਲਵਾੜ, ਐਸਐਸ ਬੇਦੀ, ਪਵਨ ਗਰਗ ਪ੍ਰਧਾਨ ਅਗਰ ਨਗਰ ਸਹਿਕਾਰੀ ਸੁਸਾਇਟੀ ਨੇ ਫੁੱਲਮਾਲਾਵਾਂ ਪਹਿਨਾ ਕੇ ਖੁਸ਼ੀ ਸਾਂਝੀ ਕੀਤੀ। ਇਸ ਮੋਕੇ ਸ਼ਾਨਦਾਰ ਪ੍ਰਬੰਧਾਂ ਲਈ ਮਨਿੰਦਰ ਬੇਦੀ, ਅਸ਼ਵਨੀ ਅਰੋੜਾ ਅਤੇ ਐਸ ਕੇ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।