Wednesday, March 12

ਕਮਿਸ਼ਨਰ ਨਗਰ ਨਿਗਮ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ

  • ਸਵੱਛ-ਸਰਵੇਖਣ-2021 ਦੀ ਰੈਂਕਿੰਗ ‘ਚ ਸੁਧਾਰ ਲਿਆਉਣ ਲਈ ਜਾਰੀ ਕੀਤੇ ਜ਼ਰੂਰੀ ਦਿਸ਼ਾ ਨਿਰਦੇਸ਼

ਲੁਧਿਆਣਾ, (ਸੰਜੇ ਮਿੰਕਾ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੱਛ-ਸਰਵੇਖਣ-2021 ਸਬੰਧੀ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਪ੍ਰੋਜੈਕਟ ਡਾਇਰੈਕਟਰ ਡਾ. ਪੂਰਨ ਸਿੰਘ, ਅਤੇ ਡਾ ਨਰੇਸ਼ ਕੁਮਾਰ, ਸਹਾਇਕ ਡਾਇਰੈਕਟਰ, ਸੋਲਡ ਵੇਸਟ ਮੈਨਿਜਮੈਂਟ (ਪੀ.ਐਂਮ.ਆਈ.ਡੀ.ਸੀ) ਵੀ ਵਿਸ਼ੇੇਸ਼ ਤੌਰ ‘ਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਨਗਰ ਨਿਗਮ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਸਮੂਹ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਖਤ ਲਹਿਜ਼ੇ ਵਿੱਚ ਕਿਹਾ ਗਿਆ ਕਿ ਐਨ.ਜੀ.ਟੀ ਦੇ ਹੁਕਮਾਂ ਦੀ ਪਾਲਨਾ ਟਾਈਮ ਲਾਈਨ ਅਨੁਸਾਰ ਮੁਕੰਮਲ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਾਲਿਡ ਵੇਸਟ ਮੈਨੇਜਮੈਟ ਰੂਲਜ ਦੀ ਪਾਲਨਾ ਕਰਨ ਲਈ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਅਤੇ ਸਵੱਛ ਸਰਵੇਖਣ-2021 ਵਿਚ ਵਧੀਆ ਰੈਕਿੰਗ ਲੈਣ ਲਈ ਜੰਗੀ ਪੱਧਰ ਤੇ ਕਾਰਵਾਈ ਕਰਨ ਲਈ ਆਦੇ਼ਸ ਦਿੱਤੇੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ 100 ਪ੍ਰਤੀਸ਼ਤ ਡੋਰ-ਟੂ-ਡੋਰ ਕੂੜਾ ਕੁਲੈਕਸ਼ਨ ਅਤੇ 100 ਪ੍ਰਤੀਸ਼ਤ ਸੋਰਸ ਸੈਗਰੀਗੇਸ਼ਨ, ਦਾ ਕੰਮ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇ।
ਕਮਿਸ਼ਨਰ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਢੇ ਨਾਲੇ ਦੇ ਨਾਲ-ਨਾਲ ਹੁਣ ਤੱਕ 8 ਮਾਈਕਰੋ ਫੋਰੈਸਟ ਬਣਾਏ ਜਾ ਚੁੱਕੇ ਹਨ ਅਤੇ ਉਨ੍ਹਾਂ ਬਾਗਬਾਨੀ ਸ਼ਾਖਾ ਨੂੰ ਹਦਾਇਤ ਕਰਦਿਆਂ ਕਿਹਾ ਕਿ ਐਨ.ਜੀ.ਓ.ਜ, ਦੇ ਸਹਿਯੋਗ ਨਾਲ 25 ਹੋਰ ਮਾਈਕਰੋ ਫੋਰੈਸਟ ਬਣਾਏ ਜਾਣ। ਉਨ੍ਹਾਂ ਸਾਰੀਆਂ ਪਾਰਕਾਂ ਵਿੱਚ ਕੰਮਪੋਸਟ ਪਿੱਟਸ ਸਬੰਧੀ ਚਾਰਦੀਵਾਰੀ, ਐਮ.ਆਰ.ਐਂਫ ਦਾ ਨਿਰਮਾਣ ਕਰਨ ਅਤੇ ਸਵੱਛ ਸਰਵੇਖਣ-2021 ਦੀਆਂ ਟੂਲ ਕਿੱਟ ਅਨੁਸਾਰ ਪੁਆਇੰਟ ਵਾਈਜ ਸਮੂਹ ਅਧਿਕਾਰੀਆਂ ਨੂੰ ਪੂਰੇ ਨੰਬਰ ਹਾਸਲ ਕਰਨ ਲਈ ਵੀ ਹਦਾਇਤ ਕੀਤੀ। 
ਕਮਿਸ਼ਨਰ ਨਗਰ ਨਿਗਮ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੋਈ ਵੀ ਅਣਗਹਿਲੀ/ਕੁਤਾਹੀ ਵਰਤੀ ਗਈ ਤਾਂ ਉਨ੍ਹਾਂ ਵਿਰੁੱਧ ਸਖਤ ਅਨੁਸਾਸ਼ਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com