ਲੁਧਿਆਣਾ(ਸੰਜੇ ਮਿੰਕਾ ਵਿਸ਼ਾਲ)-ਇਨਾਇਤ ਵਰਮਾ ਲੁਧਿਆਣਾ ਦਾ ਇੱਕ ਮਸ਼ਹੂਰ ਚਿਹਰਾ ਹੈ ਜਿਸ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਦੀਵਾਨੇ ਹਨ। 3 ਸਾਲਾਂ ਦੀ ਉਮਰ ਤੋਂ ਹੀ ਇਨਾਇਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਦੱਸਣਯੋਗ ਹੈ ਕਿ ਇਸ ਇਨਾਇਤ ਵਰਮਾ ਨੇ ਕਈ ਮਸ਼ਹੂਰ ਟੀ.ਵੀ, ਸ਼ੋਅ ‘ਚ ਹਿੱਸਾ ਲਿਆ ਅਤੇ ਕੁੱਝ ਸ਼ੋਰਟ ਫਿਲਮ ‘ਚ ਵੀ ਹਿੱਸਾ ਲਿਆ। ਇਨਾਇਤ ਨੇ ਇੰਡੀਆ ਬੈਸਟ ਡਰਾਮੇਬਾਜ਼, ਬੜੇ ਮੀਆਂ ਛੋਟੇ ਮੀਆਂ ਅਤੇ ਡਿਸਨੀ ਸ਼ੂਟ ਵੀ ਕੀਤੇ। ਅੱਜ ਕੱਲ੍ਹ ਹੁਣ ਫਿਰ ਇਨਾਇਤ ਆਪਣੀ ਆਉਣ ਵਾਲੀ ਫਿਲਮ ਲੁੱਡੋ ਕਾਰਨ ਚਰਚਾ ‘ਚ ਹੈ।ਦੱਸਣਯੋਗ ਹੈ ਕਿ ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋਵੇਗੀ ਅਤੇ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਲੁਡੋ ਫਿਲਮ ਦੇ ਡਾਇਰੈਕਟਰ ਅਨੁਰਾਗ ਬਾਸੂ ਹਨ ਅਤੇ ਮਿਊਜ਼ਿਕ ਡਾਇਰੈਕਟਰ ਪ੍ਰੀਤਮ ਚਕਰਵਰਤੀ ਹਨ। ਇਸ ਫਿਲਮ ਵਿੱਚ ਅਭਿਸ਼ੇਕ ਬੱਚਨ ਦੇ ਨਾਲ ਰਾਜਕੁਮਾਰ ਰਾਓ, ਆਦਿਤਿਆ ਰਾਏ ਕਪੂਰ, ਫਾਤਿਮਾ ਸਾਨਾ ਸ਼ੇਖ ਅਤੇ ਇਨਾਇਤ ਵਰਮਾ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਇਨਾਇਤ ਦੀ ਮਾਸੂਮ ਆਵਾਜ਼ ਨੇ ਸਾਰਿਆਂ ਦਾ ਦਿਲ ਜਿਤਿਆ ਅਤੇ ਹੁਣ ਇੱਕ ਵਾਰ ਫਿਰ ਫਿਲਮ ਲੁੱਡੋ ਜਰੀਏ ਉਹ ਆਪਣੀ ਐਕਟਿੰਗ ਦਾ ਜਲਵਾ ਦਿਖਾਉਣ ਲਈ ਤਿਆਰ ਹੈ।
Previous Articleਕਮਿਸ਼ਨਰ ਨਗਰ ਨਿਗਮ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ