ਪਠਾਨਕੋਟ , (ਸੰਜੇ ਮਿੰਕਾ)- ਸ਼੍ਰੀ ਸੰਯਮ ਅਗਰਵਾਲ ( ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਾਨ-ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ (ਜਿਸ ਦੇ ਨੰਬਰ ਦੀ ਸ਼ੁਰੂਆਤ ਪੀ.ਬੀ. ਤੋਂ ਹੁੰਦੀ ਹੈ) ਨੂੰ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਵਿੱਚ ਤਬਦੀਲ ਕਰਨ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਪ੍ਰਿੰਟ ਹੋ ਚੁੱਕੇ ਹਨ ਅਤੇ ਇਹ ਵੋਟਰ ਫੋਟੋ ਸ਼ਨਾਖਤੀ ਕਾਰਡ ਸਬੰਧਤ ਵੋਟਰਾਂ ਨੂੰ ਬੀ.ਐਲ.ਓਜ਼.ਰਾਹੀਂ ਵੰਡੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਵੱਲੋਂ ਜਿਨ•ਾਂ ਵਿਅਕਤੀਆਂ ਪਾਸ ਨਾਨ-ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ (ਜਿਸ ਦੇ ਨੰਬਰ ਦੀ ਸ਼ੁਰੂਆਤ ਪੀ.ਬੀ.ਤੋਂ ਹੁੰਦੀ ਹੈ) ਮੌਜੂਦ ਹਨ, ਨੂੰ ਅਪੀਲ ਕੀਤੀ ਗਈ ਹੈ ਕਿ ਉਨਾਂ ਦੇ ਪੋਲਿੰਗ ਏਰੀਏ ਵਿਚਲੇ ਬੀ.ਐਲ.ਓ.ਵੱਲੋਂ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਉਨਾਂ ਨੂੰ ਵੰਡੇ ਜਾਣਗੇ ਅਤੇ ਉਹ ਉਨ•ਾਂ ਵੋਟਰ ਫੋਟੋ ਸ਼ਨਾਖਤੀ ਕਾਰਡਾਂ ਨੂੰ ਪ੍ਰਾਪਤ ਕਰ ਲੈਣ ਅਤੇ ਭਵਿੱਖ ਵਿੱਚ ਇਸੇ ਵੋਟਰ ਫੋਟੋ ਸ਼ਨਾਖਤੀ ਕਾਰਡ ਦੀ ਵਰਤੋਂ ਕਰਨ।
Previous Articleमिशन स्माइल की तरफ से बांटा गया जरूरी सामान
Related Posts
-
लुधियाना पुलिस द्वारा हैंड ग्रेनेड सहित तीन आंतकियो को गिरफ्तार करना बहुत ही सराहनीय कदम :शिवसेना हिंदुस्तान
-
आशियाना कराटे सेल्फ डिफेंस संगठन द्वारा निष्काम सेवा वृद्ध आश्रम बिहिला में किया गया राज्य चैंपियन 2025 का आयोजन
-
भगवान वाल्मीकि धर्मशाला व मंदिर प्रबंधक कमेटी द्वारा किया गया भगवान वाल्मीकि जी के सत्संग का आयोजन