Friday, May 9

ਪਰਾਲੀ ਨਾ ਸਾੜਨ ਲਈ ਵਚਨਬੱਧ ਹੈ ਕਿਸਾਨ ਚਰਨਕਮਲ ਸਿੰਘ

  • ਘੱਟ ਸਮਾਂ ਲੈਣ ਵਾਲੀਆਂ ਹੀ ਲਗਾਉਦਾਂ ਹੈ ਕਿਸਮਾਂ, ਤਾਂ ਜੋ ਰਹਿੰਦ-ਖੂੰਹਦ/ਪਰਾਲੀ ਘੱਟ ਹੋਵੇ

ਲੁਧਿਆਣਾ, (ਸੰਜੇ ਮਿੰਕਾ) – ਚਰਨਕਮਲ ਸਿੰਘ ਪਿੰਡ ਢੈਪਈ ਬਲਾਕ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਦਾ ਇੱਕ ਅਗਾਂਹਵਧੂ ਕਿਸਾਨ ਹੈ ਜੋ ਕਿ 15 ਏਕੜ ਦੀ ਖੇਤੀ ਕਰਦਾ ਹੈ। ਇਹ ਕਿਸਾਨ ਆਪਣੀ ਜਮੀਨ ਦੀ ਸਿਹਤ ਸੁਧਾਰ, ਵਾਤਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਪਰਾਲੀ ਨੂੰ ਨਾ ਸਾੜਨ ਪ੍ਰਤੀ ਵਚਨਵੱਧ ਹੈ। ਵਾਤਾਵਰਣ ਪੱਖੀ ਕਿਸਾਨ ਚਰਨਕਮਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਣਕ ਅਤੇ ਝੋਨੇ ਦੀਆਂ    ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੀ ਲਗਾਉਂਦਾ ਹੈ ਤਾਂ ਜੋ ਰਹਿੰਦ-ਖੂੰਹਦ/ਪਰਾਲੀ ਘੱਟ ਹੋਵੇ ਅਤੇ ਸਾਂਭ-ਸੰਭਾਲ ਲਈ ਵੀ ਸਮਾਂ ਮਿਲ ਸਕੇ। ਉਸਨੇ ਅੱਗੇ ਦੱਸਿਆ ਕਿ ਉਹ ਪਰਾਲੀ ਸਾਂਭਣ ਲਈ ਮਸ਼ੀਨਾਂ ਦੀ ਵਰਤੋਂ ਕਰਦਾ ਹੈ ਅਤੇ ਪਿਛਲੇ 3 ਸਾਲਾਂ ਤੋਂ ਉਸਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਉੱਦਮੀ ਕਿਸਾਨ ਨੇ ਕਿਹਾ ਕਿ ਉਹ ਝੋਨੇ ਦੀ ਵਾਢੀ ਸੁਪਰ ਸਟਰਾਅ ਮੈਨੇਜਮਮੈਂਟ ਸਿਸਟਮ (ਐਸ.ਐਮ.ਐਸ) ਸੰਯੁਕਤ ਕੰਬਾਇਨ ਨਾਲ ਕਰਨ ਤੋਂ ਬਾਅਦ ਚੋਪਰ/ਮਲਚ ਦੀ ਮਦਦ ਨਾਲ ਪਰਾਲੀ ਦਾ ਕੁਤਰਾ ਕਰਨ ਤੋਂ ਬਾਅਦ ਉਲਟਾਵੇਂ ਹਲਾਂ ਨਾਲ ਪਰਾਲੀ ਨੂੰ ਖੇਤ ਵਿੱਚ ਰਲਾ ਦਿੰਦਾ ਹੈ। ਇਸ ਤੋਂ ਮਗਰੋਂ ਕਿਸਾਨ ਰੋਟਾਵੇਟਰ ਨਾਲ ਵਾਹ ਕੇ ਕਣਕ ਦੀ ਬਿਜਾਈ ਖਾਦ-ਬੀਜ ਡਰਿੱਲ ਨਾਲ ਕਰਦਾ ਹੈ। ਇਸ ਕਿਸਾਨ ਦੀ ਮਿਹਨਤ ਅਤੇ ਜੋਸ਼ ਨੂੰ ਦੇਖ ਕੇ ਬਾਕੀ ਇਲਾਕੇ ਦੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ। ਖੇਤੀਬਾੜੀ ਉਪ ਨਿਰੀਖਕ ਜੋਧਾਂ, ਬਲਾਕ ਪੱਖੋਵਾਲ ਸ੍ਰ. ਪ੍ਰੇਮਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੰਬਾਇਨ ਹਾਰਵੈਸਟਰ ਨਾਲ ਵਾਢੀ ਕਰਨ ਤੋਂ ਬਾਅਦ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਤੋਂ ਪਹਿਲਾਂ ਪਰਾਲੀ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਕਿਸਾਨ ਵੀਰ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ, ਕੀਮਤੀ ਤੱਤ ਨਸ਼ਟ ਹੋ ਜਾਂਦੇ ਹਨ, ਮਿੱਤਰ ਜੀਵ ਮਰ ਜਾਂਦੇ ਹਨ, ਜਿਸ ਦਾ ਧਰਤੀ ਦੀ ਉਪਜਾਊ ਸ਼ਕਤੀ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਪਰਾਲੀ ਨੂੰ ਸਾੜਨ ਤੋਂ ਸਾਂਭਣ ਲਈ  ਹੋਰ ਕਿਸਾਨ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਕਿਸਾਨ ਚਰਨਕਮਲ ਸਿੰਘ ਵਾਂਗ ਵਾਤਾਵਰਣ ਵੱਖੀ ਖੇਤੀ ਨੂੰ ਅਪਣਾ ਕੇ ਘਾਤਕ ਹੋ ਰਹੇ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨ ਵਿੱਚ ਸਹਿਯੋਗ ਕਰਨ।

About Author

Leave A Reply

WP2Social Auto Publish Powered By : XYZScripts.com